ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਲੋਕ ਸੰਪਰਕ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ ਚਲਾਣਾ ਕਰ ਗਏ ਹਨ।ਦਰਦੀ ਪਿਛਲੇ
ਕਈ ਦਿਨਾਂ ਤੋਂ ਕੋਰੋਨਾ ਕਾਰਨ ਬਿਮਾਰ ਚੱਲ ਰਹੇ ਸਨ ਅਤੇ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ਼ ਸਨ।ਜਿਥੇ ਅੱਜ ਸਵੇਰੇ 10 ਕੁ ਵਜੇ ਉਨਾਂ ਦੀ ਮੌਤ ਹੋ ਗਈ । ਗੋਪਾਲ ਸਿੰਘ ਦਰਦੀ ਲੌਂਗੋਵਾਲ ਵਿਖੇ ਵਿਆਹੇ ਹੋਏ ਸਨ ਅਤੇ ਸੰਤ ਹਰੰਚਦ ਸਿੰਘ ਲੌਂਗੋਵਾਲ ਦੇ ਨੇੜਲੇ ਸੇਵਕਾਂ ’ਚੋਂ ਇਕ ਸਨ।ਉਹ ਪੱਤਰਕਾਰ ਪ੍ਰਦੀਪ ਸੱਪਲ ਅਤੇ ਮਰਹੂਮ ਪੱਤਰਕਾਰ ਰਛਪਾਲ ਸੱਪਲ ਦੇ ਭਣੌਈਆ ਵੀ ਸਨ।ਉਨਾਂ ਦੀ ਮੌਤ ’ਦੀ ਖ਼ਬਰ ਨਾਲ ਲੌਂਗੋਵਾਲ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਗੋਪਾਲ ਸਿੰਘ ਦਰਦੀ ਦੇ ਦੇਹਾਂਤ ’ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਕੈਂਬੋਵਾਲ, ਜਥੇ. ਉਦੇ ਸਿੰਘ, ਚੇਅਰਮੈਨ ਜੀਤ ਸਿੰਘ ਸਿੱਧੂ, ਜਗਦੇਵ ਸਿੰਘ ਸਿੱਧੂ, ਕੌਂਸਲ ਪ੍ਰਧਾਨ ਰੀਤੂ ਗੋਇਲ, ਸਿਟੀ ਪ੍ਰਧਾਨ ਵਿਜੈ ਗੋਇਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਸੀਬ ਕੌਰ ਚੋਟੀਆਂ, ਪਵਨ ਕੁਮਾਰ ਬਬਲਾ, ਵਾਈਸ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਚਮਕੌਰ ਸਿੰਘ ਪੀ.ਏ ਗੁਰਮੀਤ ਸਿੰਘ ਲੱਲੀ ਕੌਂਸਲਰ, ਕੌਂਸਲਰ ਜਗਜੀਤ ਸਿੰਘ ਕਾਲਾ, ਸ਼ਿਸ਼ਨਪਾਲ ਗਰਗ, ਕੌਂਸਲਰ ਸੁਸ਼ਮਾ ਰਾਣੀ, ਕੌਂਸਲਰ ਸ਼ੁਕਰਪਾਲ ਸਿੰਘ, ਕੌਂਸਲਰ ਰਣਜੀਤ ਸਿੰਘ ਕੂਕਾ, ਗੁਰਮੇਲ ਸਿੰਘ ਚੋਟੀਆਂ,ਪੱਤਰਕਾਰ ਦੇਵਿੰਦਰ ਵਸ਼ਿਸ਼ਟ, ਪੱਤਰਕਾਰ ਜਗਸੀਰ ਲੌਂਗੋਵਾਲ, ਪੱਤਰਕਾਰ ਵਿਜੈ, ਸ਼ਰਮਾ, ਪੱਤਰਕਾਰ ਸ਼ੇਰ ਸਿੰਘ ਖੰਨਾ, ਪੱਤਰਕਾਰ ਵਿਨੋਦ ਸ਼ਰਮਾ,ਪੱਤਰਕਾਰ ਅਮ੍ਰਿਤਪਾਲ ਸਿੰਘ, ਪੱਤਰਕਾਰ ਗੁਰਪ੍ਰੀਤ ਸਿੰਘ ਖਾਲਸਾ, ਪੱਤਰਕਾਰ ਜਗਤਾਰ ਸਿੰਘ ਨਹਿਲ, ਪੱਤਰਕਾਰ ਜੁੰਮਾ ਸਿੰਘ, ਪੱਤਰਕਾਰ ਹਰਪਾਲ ਸਿੰਘ, ਪੱਤਰਕਾਰ ਹਰਜੀਤ ਸ਼ਰਮਾ ਨੈਬੀ, ਪੱਤਰਕਾਰ ਹਰਨੇਕ ਸਿੰਘ ਕ੍ਰਿਸ਼ਨ, ਪੱਤਰਕਾਰ ਪ੍ਰਦੀਪ ਸੱਪਲ, ਪੱਤਰਕਾਰ ਰਵੀ ਗਰਗ, ਪੱਤਰਕਾਰ ਸੁਖਪਾਲ ਦਸੌੜ, ਪੱਤਰਕਾਰ ਮਨੋਜ ਸਿੰਗਲਾ, ਪੱਤਰਕਾਰ ਕੁਲਦੀਪ ਅੱਤਰੀ, ਪੱਤਰਕਾਰ ਭਗਵੰਤ ਸ਼ਰਮਾ ਅਤੇ ਪੱਤਰਕਾਰ ਗੁਰਮੀਤ ਸਿੰਘ ਸੇਰੋਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media