Wednesday, June 24, 2026

ਸਰਕਾਰੀ ਸਕੂਲ ਘਨੌਰ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਦੀ ਪਹਿਲੀ ਪੁਜੀਸ਼ਨ

ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਜੂਨ ਦੇ ਪਹਿਲੇ ਹਫਤੇ ਵਿੱਚ ਬਲਾਕ ਪੱਧਰ ਦੀ ਕੰਪਿਊਟਰ ਵਿਸ਼ੇ ਦੀ ਹਫਤੇ ਦੀ ਗਤੀਵਿਧੀ ਵਿੱਚ ਜਿਲ੍ਹਾ ਸੰਗਰੂਰ ਦੇ ਧੂਰੀ ਬਲਾਕ ਵਿੱਚੋਂ ਸਰਕਾਰੀ ਹਾਈ ਸਕੂਲ ਘਨੌਰ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ, ਜਮਾਤ ਅੱਠਵੀਂ ਨੇ ਬਲਾਕ ਵਿਚੋਂ ਪਹਿਲੀ ਪੁਜੀਸ਼ਨ ਲੈ ਕੇ ਸਰਕਾਰੀ ਹਾਈ ਸਕੂਲ ਘਨੌਰ ਕਲਾਂ ਅਤੇ ਬਲਾਕ ਧੂਰੀ ਦਾ ਨਾਮ ਰੌਸ਼ਨ ਕੀਤਾ।
                    ਇਸ ਸਬੰਧੀ ਜ਼ਿਲਾ ਕੋਆਰਡੀਨੇਟਰ ਆਰਿਫ਼ ਮੁਹੰਮਦ ਅਤੇ ਬਲਾਕ ਕੋਆਰਡੀਨੇਟਰ ਮਨੀਸ਼ ਗਰਗ ਵਲੋਂ ਜੇਤੂ ਰਹੀ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਸਬੰਧਤ ਕੰਪਿਊਟਰ ਅਧਿਆਪਕਾ ਸ੍ਰੀਮਤੀ ਨਵਜੋਤ ਕੌਰ ਨੂੰ ਵਧਾਈਆਂ ਦਿੱਤੀਆਂ ਗਈਆਂ।ਇਸ ਦੇ ਨਾਲ ਹੀ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਜੇਤੂ ਰਹੀ ਵਿਦਿਆਰਥਣ ਵਾਂਗ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …