ਚੰਡੀਗੜ, 9 ਜੂਨ (ਪ੍ਰੀਤਮ ਲੁਧਿਆਣਵੀ) – ਸਾਹਿਤਕ ਹਲਕਿਆਂ ਵਿਚ ਸਰਗਰਮ, ਇਸਤਰੀ ਲਿਖਾਰੀ ਮੰਚ ਰੂਪਨਗਰ ਇਕਾਈ ਵਲੋਂ ਜ਼ਿਲਾ ਪ੍ਰਧਾਨ ਕੈਲਾਸ਼ ਠਾਕੁਰ ਦੀ ਅਗਵਾਈ ‘ਚ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਮਨਦੀਪ ਰਿੰਪੀ ਅਤੇ ਉਪ ਸੰਚਾਲਕ ਦੀ ਭੂਮਿਕਾ ਮੈਡਮ ਕੈਲਾਸ਼ ਠਾਕੁਰ ਵਲੋਂ ਨਿਭਾਈ ਗਈ।ਕਵੀ ਦਰਬਾਰ ਵਿੱਚ ਵੱਖੋ-ਵੱਖਰੇ ਕਲਮਾਂ ਦੇ ਰੰਗ ਸੁਣਨ ਨੂੰ ਮਿਲੇ।ਕਵੀ ਦਰਬਾਰ ਦੀ ਸ਼ੁਰੂਆਤ ਮੈਡਮ ਮਨਦੀਪ ਰਿੰਪੀ ਨੇ ਸਭ ਕਵਿੱਤਰੀਆਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਕੀਤੀ।
ਡਾ. ਨੀਲਿਮਾ ਡੋਗਰਾ ਨੇ ਹਿੰਦੀ ਕਵਿਤਾ ‘ਜ਼ਿੰਦਗੀ ਅਤੇ ਰਿਸ਼ਤੇ’ ਨਾਲ ਅਤੇ ਮੈਡਮ ਕੁਲਵਿੰਦਰ ਕੌਰ ਨੰਗਲ ਨੇ ‘ਪਾਣੀ ਅਤੇ ਜ਼ਿੰਦਗੀ’ ਕਵਿਤਾ ਨਾਲ ਆਪਣੀ ਕਲਾ ਦਾ ਜਲਵਾ ਬਿਖੇਰਿਆ, ਜਦਕਿ ਦਵਿੰਦਰ ਹੀਰ ਨੇ ‘ਖਾਹਿਸ਼ਾਂ ਅਤੇ ਇਨਸਾਨੀਅਤ’ ਕਵਿਤਾ ਰਾਹੀਂ ਰੂਹਾਂ ਨੂੰ ਰੂਹਾਂ ਨਾਲ ਜੋੜਿਆ।ਮੈਡਮ ਬਖਸ਼ੀਸ਼ ਦੇਵੀ ਨੇ ‘ਕੀ ਜ਼ਮਾਨਾ ਬਦਲ ਗਿਆ? ਅਤੇ ਸ਼ਿਵਾਨੀ ਸ਼ਰਮਾ ਨੇ ‘ਵਾਤਾਵਰਨ ਅਤੇ ਮਨੁੱਖ’ ਰਾਹੀਂ ਹਾਜ਼ਰੀ ਲਵਾਈ।ਇਸੇ ਤਰਾਂ ਮੈਡਮ ਅਮਰਜੀਤ ਕੌਰ ਮੋਰਿੰਡਾ ਨੇ ਵੀ ਵਾਤਾਵਰਨ ਸਬੰਧੀ ਆਪਣੀ ਕਵਿਤਾ ‘ਵਾਤਾਵਰਣ ਬਚਾਓ’ ਪੇਸ਼ ਕੀਤੀ।ਜਿਥੇ ਮਨਦੀਪ ਪਾਲ ਕੌਰ ਨੇ ‘ਧੀ ਪੰਜਾਬ ਦੀ’ ਰਾਹੀਂ ਸਰੋਤਿਆਂ ਦੇ ਮਨ ਨੂੰ ਛੂਹਿਆ ਉਥੇ ਕੈਲਾਸ਼ ਠਾਕੁਰ ਨੇ ‘ਰੁੱਖ ਲਗਾਓ ਵਾਤਾਵਰਨ ਬਚਾਓ’ ਰਾਹੀਂ ਆਪਣੀ ਸਾਂਝ ਪਾਈ।ਮਨਦੀਪ ਰਿੰਪੀ ਨੇ ਆਪਣੀ ਕਵਿਤਾ ‘ਕੁਦਰਤ ਰਾਣੀ’ ਰਾਹੀਂ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਾਮਵਰ ਕਵਿੱਤਰੀ ਤੇ ਕਹਾਣੀਕਾਰਾ ਮੈਡਮ ਮਨਦੀਪ ਰਿੰਪੀ ਨੇ ਦੱਸਿਆ ਕਿ ਮੈਡਮ ਰੇਨੂੰ ਕੌਸ਼ਲ ਕਿਸੇ ਕਾਰਨ ਇਸ ਕਵੀ ਦਰਬਾਰ ਵਿੱਚ ਸ਼ਾਮਲ ਨਹੀਂ ਹੋ ਸਕੇ, ਪ੍ਰੰਤੂ ਉਹਨਾਂ ਨੇ ਆਪਣੀ ਕਵਿਤਾ ‘ਮੇਰੀ ਮਾਂ ਇਕ ਯੋਧਾ’ ਆਡੀਓ ਕਲਿਪ ਦੇ ਰੂਪ ਵਿੱਚ ਭੇਜੀ, ਜਿਸ ਨੂੰ ਵੀ ਇਸ ਕਵੀ ਦਰਬਾਰ ਵਿਚ ਸ਼ਾਮਲ ਕੀਤਾ ਗਿਆ।ਇਸ ਕਵੀ ਦਰਬਾਰ ਦੀ ਕਾਮਯਾਬੀ ਲਈ ਸ਼ਾਮਲ ਸਮੂਹ ਕਵਿੱਤਰੀਆਂ ਅਤੇ ਮੈਡਮ ਗੁਰਜੀਤ ਅਜਨਾਲਾ ਵਧਾਈ ਦੀਆਂ ਹੱਕਦਾਰ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …