Sunday, May 31, 2026

ਡਿਪਟੀ ਕਮਿਸ਼ਨਰ ਵੱਲੋਂ ਨਰੋਟ ਜੈਮਲ ਸਿੰਘ ਤੇ ਬਮਿਆਲ ਖੇਤਰ ਦੇ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੋਰਾ

ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਡਿਪਟੀ ਕਮਿਸ਼ਨਰ ਨੂੰ ਖੇਤਰ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ

ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸਨਰ ਸੰਯਮ ਅਗਰਵਾਲ ਅਤੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵਲੋਂ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਅਧੀਨ ਆਉਂਦੇ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ।ਉਨ੍ਹਾਂ ਨਾਲ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਅਰਵਿੰਦ ਪ੍ਰਕਾਸ਼ ਵਰਮਾ ਡੀ.ਆਰ.ਓ ਪਠਾਨਕੋਟ, 121 ਬਟਾਲੀਅਨ ਕਮਾਂਡੈਂਟ ਐਚ.ਪੀ ਸੋਹੀ, ਸਹਾਇਕ ਕਮਾਂਡੈਂਟ 121 ਬਟਾਲੀਅਨ ਹਿਮਾਂਸੂ ਉਦੇਰੀਆ, 58 ਬਟਾਲੀਅਨ ਦੇ ਕਮਾਂਡੈਂਟ ਨਿਲਾਦਰੀ ਗਾਊਂਗਲੀ, ਬੀ.ਐਸ.ਐਫ ਟੂ ਆਈ.ਸੀ ਸੰਜੇ ਕੁਮਾਰ ਗੁਪਤਾ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਮੋਜ਼ੂਦ ਸਨ।
                   ਨਰੋਟ ਜੈਮਲ ਸਿੰਘ ਤਹਿਸੀਲ ਵਿਖੇ ਪਹੁੰਚੇ ਡੀ.ਸੀ ਸੰਯਮ ਅਗਰਵਾਲ ਨੇ ਸੇਵਾ ਕੇਂਦਰ ਲਈ ਬਣਾਈ ਜਾ ਰਹੀ ਬਿਲਡਿੰਗ ਦਾ ਨਿਰੀਖਣ ਕੀਤਾ ਗਿਆ।ਉਨ੍ਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਜਾਇਜ਼ਾ ਵੀ ਲਿਆ।ਇਸ ਤੋਂ ਬਾਅਦ ਉਨ੍ਹਾਂ ਨੇ ਫਰਦ ਕੇਂਦਰ ਦਾ ਨਿਰੀਖਣ ਕੀਤਾ ਜਿੱਥੇ ਸੇਵਾ ਕੇਂਦਰ ਸ਼ਿਫਟ ਕੀਤਾ ਜਾਣਾ ਹੈ।ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬੀ.ਡੀ.ਪੀ.ਓ ਦਫਤਰ ਨਰੋਟ ਜੈਮਲ ਸਿੰਘ ਪਹੁੰਚੇ ਅਤੇ ਦਫਤਰ ਦੇ ਨਾਲ ਨਾਲ ਨਗਰ ਪੰਚਾਇਤ ਦੀ ਬਿਲਡਿੰਗ ਤੇ ਬੱਸ ਸਟੈਂਡ ਦਾ ਦਾ ਨਰੀਖਣ ਕੀਤਾ।ਜਿੱਥੇ ਲੋਕਾਂ ਨੇ ਸਮੱਸਿਆ ਤੋਂ ਜਾਣੂ ਕਰਵਾਇਆ ਕਿ ਇੱਥੇ ਬੱਸ ਸਟੈਂਡ ਤਾਂ ਬਣਾਇਆ ਗਿਆ।ਪਰ ਫਰਸ਼ ਦਾ ਕੰਮ ਅੱਜ ਤੱਕ ਅਧੂਰਾ ਪਿਆ ਹੈ, ਜਿਸ ਕਰਕੇ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਕੋਵਿਡ ਦੋਰਾਨ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ।
                        ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਿੰਬਲ ਸਕੋਲ ਵਿਖੇ ਤੈਨਾਤ 121 ਬਟਾਲੀਅਨ ਵਿਖੇ ਪਹੁੰਚੇ, ਪਲਟੂਨ ਪੁਲ ਅਤੇ ਬੋਟ ਤੋਂ ਹੁੰਦੇ ਹੋਏ ਉਹ ਚੱਕਰੀ ਪਹੁੰਚੇ ਅਤੇ ਚਲ ਰਹੇ ਡਰੇਨਜ਼ ਦੇ ਕੰਮ ਦੀ ਜਾਂਚ ਕੀਤੀ।ਜਿਕਰਯੋਗ ਹੈ ਕਿ ਦਰਿਆ ਦੇ ਪਾਣੀ ਨਾਲ ਇਹ ਖੇਤਰ ਪ੍ਰਭਾਵਿਤ ਹੋ ਰਿਹਾ ਸੀ।ਜਿਸ ਦੇ ਚੱਲਦਿਆਂ ਭਵਿੱਖ ਵਿੱਚ ਨਜ਼ਦੀਕ ਲਗਦੇ ਪਿੰਡ ਨੂੰ ਖਤਰਾ ਹੋ ਸਕਦਾ ਸੀ।ਜਿਸ ਕਰਕੇ ਇੱਥੇ ਡਰੇਨਜ਼ ਦਾ ਕੰਮ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਤੇ ਬੀ.ਐਸ.ਐਫ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਰਹੱਦੀ ਖੇਤਰ ਅੰਦਰ ਆਉਂਦੀਆਂ ਸਮੱਸਿਆਵਾਂ ‘ਤੇ ਵੀ ਵਿਚਾਰ ਕੀਤਾ ਗਿਆ।
ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਤਾਸ ਪੱਤਨ ਆਦਿ ਦੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਬੀ.ਐਸ.ਐਫ ਅਧਿਕਾਰੀਆਂ ਨਾਲ ਗੱਲ ਕੀਤੀ ਗਈ।ਦੋਰੇ ਦੋਰਾਨ ਉਨ੍ਹਾਂ ਵੱਲੋਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
                ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਵੱਲੋਂ ਵੀ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ, ਲੋਕਾਂ ਨੂੰ ਬਮਿਆਲ ਬੱਸ ਅੱਡੇ ‘ਤੇ ਆਉਂਦੀਆਂ ਸਮੱਸਿਆਵਾਂ, ਸਿਹਤ ਸਹੂਲਤ ਵਿੱਚ ਪਾਈਆਂ ਜਾ ਰਹੀਆਂ ਕਮੀਆਂ, ਖੇਤਰ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਹੋਰ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਡਰੇਨਜ਼ ਸਬ ਤਹਿਸੀਲ ਆਦਿ ਵਿਖੇ ਪਾਣੀ ਦੀ ਸਮੱਸਿਆ, ਨਰੋਟ ਜੈਮਲ ਸਿੰਘ ਵਿਖੇ ਸਥਿਤ ਰੈਸਟ ਹਾਊਸ ਅਤੇ ਫਤਿਹਪੁਰ ਵਿਖੇ ਸਥਿਤ ਸੁਵਿਧਾ ਕੇਂਦਰ ਨੂੰ ਨਰੋਟ ਜੈਮਲ ਸਿੰਘ ਵਿਖੇ ਤਬਦੀਲ ਕਰਨ ਦੀ ਮੰਗ ਰੱਖੀ।ਇਸ ਸਬੰਧੀ ਡਿਪਟੀ ਕਮਿਸਨਰ ਪਠਾਨਕੋਟ ਨੇ ਸਬੰਧਤ ਵਿਭਾਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਮਿਆਲ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ, ਐਕਸ-ਰੇ, ਟੈਸਟ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।
                       ਇਸ ਮੌਕੇ ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ, ਬਮਿਆਲ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ, ਨਗਰ ਪੰਚਾਇਤ ਪ੍ਰਧਾਨ ਦੀਕਸ਼ਾ ਠਾਕੁਰ ਨਰੋਟ ਜੈਮਲ ਸਿੰਘ, ਰਾਜਕੁਮਾਰ ਸਿਹੋੜਾ, ਸੁਰਿੰਦਰ ਮਹਾਜਨ, ਸਰਪੰਚ ਵਿਕਰਮ ਸਿੰਘ ਵਿੱਕੀ, ਸਰਪੰਚ ਰਵਿੰਦਰ ਸ਼ਰਮਾ, ਸਰਪੰਚ ਰਮੇਸ਼ ਸਿੰਘ, ਮਾਂ ਵੈਸ਼ਨੋ ਕਲੱਬ ਦੇ ਪ੍ਰਧਾਨ ਜਸਪਾਲ ਵਰਮਾ, ਲੁਕਿੰਦਰ ਸ਼ਰਮਾ, ਰਿੰਕੂ ਕਲਾਰਕ, ਬਮਿਆਲ ਕਾਨੂੰਗੋ ਜਤਿੰਦਰ ਕੁਮਾਰ, ਥਾਣਾ ਇੰਚਾਰਜ਼ ਨਰੋਟ ਜੈਮਲ ਸਿੰਘ ਪ੍ਰੀਤਮ ਲਾਲ, ਚੋਕੀ ਇੰਚਾਰਜ ਬਮਿਆਲ ਤਰਸੇਮ ਸਿੰਘ ਆਦਿ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …