ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ,
ਸਵੈ-ਰੋਜ਼ਗਾਰ ਮਹੁੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ।ਕਾਰੋਬਾਰ ਬਿਊਰੋ ਦੀ ਮਦਦ ਨਾਲ ਆਪਣਾ ਕੰਮ ਕਾਜ਼ ਚਲਾ ਰਹੇ ਸਾਹਿਲ ਪੁੱਤਰ ਅਸ਼ੋਕ ਕੁਮਾਰ ਦੱਸਿਆ ਕਿ ਉਸ ਨੇ ਬਾਰਵੀਂ ਪਾਸ ਕਰਕੇ ਸਿਵਲ ਦਾ ਡਿਪਲੋਮਾ 2014 ਵਿੱਚ ਪਾਸ ਕੀਤਾ ਅਤੇ ਨੋਕਰੀ ਲਈ ਕਈ ਫੈਕਟਰੀਆਂ ਤੇ ਕੰਪਨੀਆਂ ਵਿਚ ਇੰਟਰਵਿਉ ਦਿੱਤੀ, ਪਰ ਨੋਕਰੀ ਦੀ ਕਿਤੇ ਵੀ ਕੋਈ ਗੱਲ ਨਾ ਬਣੀ।ਨਿਰਾਸ਼ ਹੋਣ ‘ਤੇ ਸਾਹਿਲ ਦੇੇ ਪਿਤਾ ਨੇ ਉਸ ਨੂੰ ਕਿਹਾ ਕਿ ਜਦੋਂ ਤੱਕ ਨੋਕਰੀ ਨਹੀਂ ਮਿਲਦੀ ਉਹ ਉਹਨਾਂ ਦੇ ਕੰਮ ਵਿੱਚ ਹੱਥ ਵਟਾਵੇ।
ਸਾਹਿਲ ਨੇ ਦੱਸਿਆ ਕਿ ਉਸ ਦੇੇ ਪਿਤਾ ਦੀ ਇੱਕ ਛੋਟੀ ਜਿਹੀ ਅਲਮੂਨੀਅਮ ਸਟੀਲ ਫਿਕਸਚਰ ਦੀ ਦੁਕਾਨ ਹੈ ਤੇ ਉਹ ਉਥੇ ਉਹਨਾਂ ਦੀ ਮਦਦ ਕਰਨ ਲੱਗ ਗਿਆ।ਇਸ ਕੰਮ ਵਿਚ ਰੁਚੀ ਵਧ ਗਈ।ਉਹ ਇਸ ਕੰਮ ਨੂੰ ਹੋਰ ਵਧਾਉਣਾ ਚਾਹੁੰਦਾ ਸੀ, ਪਰ ਪੈਸੇ ਦੀ ਕਮੀ ਹੋਣ ਕਰਕੇ ਸਫਲ ਨਾ ਹੋ ਸਕਿਆ।
ਇਸੇ ਦੌਰਾਨ ਉਸ ਨੂੰ ਕਿਸੇ ਨੇ ਜਿਲ੍ਹਾ ਉਦਯੋਗ ਕੇਂਦਰ ਤੋਂ ਸਬਸਿਡੀ ‘ਤੇ ਕਰਜ਼ਾ ਲੈ ਕੇ ਆਪਣਾ ਕੰਮ ਕਰਨ ਦੀ ਸਲਾਹ ਦਿੱਤੀ।ਇਸੇ ਦੋਰਾਨ ਉਸ ਨੇ ਅਖਬਾਰ ਵਿੱਚ ਪੜ੍ਹਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਸਵੈ-ਰੋਜ਼ਗਾਰ ਲਈ ਕਰਜ਼ੇ ਦਿੱਤੇ ਜਾਂਦੇ ਹਨ।ਇਸ ਲਈ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਗਿਆ।ਜਿਥੇ ਉਨਾਂ ਦੀ ਮਦਦ ਨਾਲ ਆਪਣਾ ਨਾਮ ਰਜਿਸਟਰ ਕਰ ਦਿੱਤਾ।ਜਿਸ ਤੋਂ ਬਾਅਦ ਉਸ ਨੂੰ ਜਿਲ੍ਹਾ ਉਦਯੋਗ ਕੇਂਦਰ ਦੇ ਮੈਨੇਜ਼ਰ ਨਾਲ ਮਿਲਾਇਆ ਗਿਆ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ 10.50 ਲੱਖ ਰੁਪਏ ਦੀ ਰਾਸ਼ੀ ਦਾ ਕਰਜ਼ਾ ਕੇਸ ਬੈਂਕ ਕੋਲ ਭੇਜ ਕੇ ਪਾਸ ਕਰਵਾ ਦਿੱਤਾ।ਇਸ ਤਰਾਂ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਿਆ ਅਤੇ ਹੁਣ ੳਹ ਬਹੁਤ ਖੁਸ਼ ਹੈ।
ਸਾਹਿਲ ਨੇ ਕਿ ਉਹ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦਾ ਬਹੁਤ ਸ਼ੂਕਰਗੁਜ਼ਾਰ ਹੈ।
Check Also
ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …
Punjab Post Daily Online Newspaper & Print Media