ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਕੋਵਿਡ 19 ਦੌਰਾਨ ਜ਼ਿਲੇ ਦੀਆਂ ਕਈ ਐਨ.ਜੀ.ਓ ਵਲੋਂ ਰੈਡ ਕਰਾਸ ਦੀ ਮਦਦ ਕੀਤੀ ਗਈ ਹੈ ਅਤੇ ਰਾਸ਼ਨ, ਦਵਾਈਆਂ,
ਕੱਪੜੇ ਤੇ ਖਾਣਾ ਆਦਿ ਰੈਡ ਕਰਾਸ ਰਾਹੀਂ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕੋਕਾ ਕੋਲਾ ਕੰਪਨੀ ਦੇ ਜੀ.ਐਮ ਸੰਜੀਵ ਕੁਮਾਰ ਵਲੋਂ ਰੈਡ ਕਰਾਸ ਨੂੰ 5 ਆਕਸੀਜਨ ਕੰਸਟਰੇਟਰ ਦੇਣ ਸਮੇਂ ਕੀਤਾ।ਉਨਾਂ ਕੋਕਾ ਕੋਲਾ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਆਕਸੀਜਨ ਕੰਸਟਰੈਟਰਾਂ ਨੂੰ ਸਰਕਾਰੀ ਹਸਪਤਾਲ ਵਿਖੇ ਲੋੜਵੰਦਾਂ ਦੀ ਮਦਦ ਲਈ ਵਰਤਿਆ ਜਾ ਸਕੇਗਾ।ਰੈਡ ਕਰਾਸ ਬਹੁਤ ਹੀ ਘੱਟ ਕਿਰਾਏ ‘ਤੇ ਆਕਸੀਜਨ ਕਸੰਟਰੈਟਰ ਲੋੜਵੰਦਾਂ ਨੂੰ ਮੁਹੱਈਆ ਕਰਵਾ ਰਿਹਾ ਹੈ ਤਾਂ ਜੋ ਮਰੀਜ਼ ਘਰ ਬੈਠੇ ਹੀ ਆਪਣਾ ਇਲਾਜ਼ ਕਰ ਸਕਣ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media