ਚੰਡੀਗੜ੍ਹ/ਅੰਮ੍ਰਿਤਸਰ, 15 ਜੂਨ (ਪ੍ਰੀਤਮ ਲੁਧਿਆਣਵੀ) – ਕਰੋਨਾ ਮਹਾਂਮਾਰੀ ਨੇ ਸਾਹਿਤਕ ਤੇ ਸੱਭਿਆਚਾਰਕ ਮੇਲਿਆਂ ਅਤੇ ਮਾਸਿਕ ਇਕੱਤਰਤਾਵਾਂ ਉਪਰ ਬੇਸ਼ੱਕ
ਭਰਵਾਂ ਹਮਲਾ ਕਰ ਰੱਖਿਆ ਹੈ।ਪਰ ਕਲਮਾਂ, ਅਵਾਜ਼ਾਂ ਅਤੇ ਸੁਰਾਂ ਨੇ ਆਪਣੇ ਸ਼ੌਂਕ ਨੂੰ ਚੱਲਦਾ ਰੱਖਣ ਲਈ ਨਵਾਂ ਆਨਲਾਈਨ ਢੰਗ-ਤਰੀਕਾ ਲੱਭ ਲਿਆ ਹੈ।‘ਗੁਰਮੁਖੀ ਦੇ ਵਾਰਿਸ’ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਦੀ ਦੇਖ-ਰੇਖ ‘ਚ ਬੀਤੇ ਦਿਨ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਗੁਰਵੇਲ ਗੁਰੂ ਕੋਹਾਲਵੀ ਦੀ ਅਗਵਾਈ ਹੇਠ ਹੋਏ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਅਮਰਜੀਤ ਕੌਰ ਮੋਰਿੰਡਾ ਸਨ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਕਵੀ ਤੇ ਕਵਿੱਤਰੀਆ ਵਿੱਚ ਡਾ: ਮਨਮੋਹਨ ਸਿੰਘ, ਡਾ: ਰੂਬੀ ਭਾਟੀਆ, ਅਮਨਬੀਰ ਸਿੰਘ ਧਾਮੀ, ਦਵਿੰਦਰ ਖੁਸ਼ ਧਾਲੀਵਾਲ, ਗੁਰਪ੍ਰੀਤ ਸਿੰਘ ਆਫ਼ਤਾਬ, ਸ਼ਾਇਰ ਭੱਟੀ, ਹਰਮੀਤ ਕੌਰ ਮੀਤ, ਸਰਬਜੀਤ ਕੌਰ ਸਹੋਤਾ, ਇੰਦਰ ਸਰਾਂ, ਮਾਸਟਰ ਲਖਵਿੰਦਰ ਸਿੰਘ, ਪੂਜਾ ਗੁਪਤਾ, ਜਗਦੀਸ਼ ਰਾਣਾ, ਜਸਵਿੰਦਰ ਕੌਰ ਜੱਸੀ, ਜੋਬਨਰੂਪ ਛੀਨਾ ਸਨ, ਜਿਨਾਂ ਨੇ ਦਿਲ ਨੂੰ ਛੂਹ ਜਾਣ ਵਾਲੀਆਂ ਰਚਨਾਵਾਂ ਪੇਸ਼ ਕਰਦਿਆਂ ਇਸ ਮਹਿਫ਼ਲ ਨੂੰ ਸੁਹਣਾ ਜਮਾਈ ਰੱਖਿਆ।
ਸਮਾਗਮ ਦੇ ਅੰਤ ‘ਚ ‘ਗੁਰਮੁੱਖੀ ਦੇ ਵਾਰਿਸ’ ਦੇ ਮੁੱਖ ਪ੍ਰਬੰਧਕ ਅਤੇ ਪ੍ਰਧਾਨ ਗੁਰਵੇਲ ਗੁਰੂ ਕੋਹਾਲਵੀ ਨੇ ਕਵੀ-ਦਰਬਾਰ ਵਿਚ ਸ਼ਾਮਲ ਸਮੂਹ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਫ਼ਲ ਸਮਾਗਮ ਦੀਆਂ ਮੁਬਾਰਕਾਂ ਦਿੱਤੀਆਂ।ਮੁੱਖ ਸੰਚਾਲਕ ਦੀ ਭੂਮਿਕਾ ਜਸਵਿੰਦਰ ਕੌਰ ਤੇ ਗੁਰਵਿੰਦਰ ਕੌਰ ਗੁਰੀ ਵਲੋਂ ਬਾਖੂਬੀ ਨਿਭਾਈ ਗਈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media