ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਤੋਂ ਸਰੀਰਕ ਸਿੱਖਿਆ ਵਿਭਾਗ ਪ੍ਰੋ. ਅਮਨਦੀਪ ਕੌਰ ਨੂੰ ਅੰਡਰ ਵੰਨ ਪੰਜਾਬ ਗਰਲਜ਼
ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਐਨ.ਸੀ.ਸੀ `ਚ ਲੈਫਟੀਨੈਂਟ ਰੈਂਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਇਹ ਤਿੰਨ ਮਹੀਨਿਆਂ ਦਾ ਟਰੇਨਿੰਗ ਪ੍ਰੋਗਰਾਮ ਉਨ੍ਹਾਂ ਨੇ ਪੀ.ਆਰ.ਸੀ.ਐਨ ਕੋਰਸ ਓ.ਟੀ.ਏ ਗਵਾਲੀਅਰ ਮੱਧ ਪ੍ਰਦੇਸ਼ ਵਿਖੇ ਸੰਪਨ ਕੀਤਾ।ਇਸ ਟਰੇਨਿੰਗ ਪ੍ਰੋਗਰਾਮ `ਚ ਕੁੱਲ 76 ਸਿਖਲਾਈਆਂ ਵਿਚੋਂ ਪ੍ਰੋ. ਅਮਨਦੀਪ ਕੌਰ ਨੇ 14 ਹੋਰ ਸਿਖਲਾਈ ਕਰਤਾ ਸਮੇਤ `ਏ` ਗਰੇਡ ਹਾਸਲ ਕੀਤਾ।
ਇਸ ਟਰੇਨਿੰਗ ਦੇ ਤਜ਼ੱਰਬੇ ਸਾਂਝੇ ਕਰਦਿਆਂ ਪ੍ਰੋ. ਅਮਨਦੀਪ ਕੌਰ ਨੇ ਦੱਸਿਆ ਕਿ ਇਸ ਟਰੇਨਿੰਗ ਮੋਡਿਊਲ `ਚ ਉਹਨਾਂ ਨੇ ਮੁਢਲੀ ਮਿਲਟਰੀ ਟਰੇਨਿੰਗ, ਫਾਇਰਿੰਗ, ਮੈਪ ਰੀਡਿੰਗ ਸਕਿਲ, ਹਥਿਆਰ ਅਤੇ ਫੀਲਡ ਟਰੇਨਿੰਗ, ਟੈਂਟ ਪਿਚਿੰਗ ਅਤੇ ਕੈਡਿਟਾਂ ਲਈ ਕੈਂਪ ਕੋਆਰਡੀਨੇਸ਼ਨ ਆਦਿ ਦੀ ਸਿਖਲਾਈ ਲਈ।ਜਿਸ ਨੇ ਉਹਨਾਂ ਦੀ ਸ਼ਖਸ਼ੀਅਤ ਨੂੰ ਬਹੁਤ ਨਿਖਾਰਿਆ।
ਪ੍ਰੋ. ਅਮਨਦੀਪ ਕੌਰ ਨੇ ਵਾਲੀਬਾਲ ਅਤੇ ਟੇਬਲ ਟੈਨਿਸ `ਚ ਸੋਨ ਤਗਮਾ ਅਤੇ ਸਿਲਵਰ ਤਗਮਾ ਜਿੱਤਣ ਦੀ ਆਪਣੀ ਖੁਸ਼ੀ ਵੀ ਸਾਂਝੀ ਕੀਤੀ।ਉਹਨਾਂ ਨੇ ਮੈਪ ਰੀਡਿੰਗ ਸਕਿਲਜ਼ `ਚ ਵੀ ਸਰਟੀਫੀਕੇਟ ਆਫ ਐਕਸਲੈਂਸ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੋ. ਅਮਨਦੀਪ ਕੌਰ ਨੂੰ ਇਸ ਪ੍ਰਾਪਤੀ `ਤੇ ਵਧਾਈ ਦਿੱਤੀ ਅਤੇ ਬਤੌਰ ਐਸੋਸੀਏਟ ਐਨ.ਸੀ.ਸੀ ਅਫ਼ਸਰ ਪੂਰੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media