Friday, August 14, 2026

ਕੋਰੋਨਾ ਮਹਾਂਮਾਰੀ ਦੌਰਾਨ ਸਮਾਜਸੇਵੀ ਸੰਸਥਾਵਾਂ ਦਾ ਯੋਗਦਾਨ ਅਹਿਮ – ਐਸ.ਐਮ.ਓ

ਥਾਣਾ ਮੁਖੀ ਜੇਜੀ ਦੀ ਅਪੀਲ ਨੇ ਲੋਕਾਂ ਨੂੰ ਕੀਤਾ ਪ੍ਰਭਾਵਿਤ, 500 ਲੋਕਾਂ ਨੇ ਲਗਵਾਏ ਟੀਕੇ
ਧੂਰੀ, 18 ਜੂਨ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੂੰ ਸਮਾਜਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤਾ ਜਾ ਰਿਹਾ ਯੋਗਦਾਨ ਬਹੁਤ ਮਹੱਤਵਪੂਰਨ ਹੈ।ਜਿਸ ਦੇ ਚੱਲਦਿਆਂ ਦਿਨ-ਪ੍ਰਤੀਦਿਨ ਧੂਰੀ ਸਮੇਤ ਜ਼ਿਲਾ੍ਹ ਸੰਗਰੂਰ ਵਿੱਚ ਕੋਰੋਨਾ ਦਾ ਪ੍ਰਕੋਪ ਘੱਟ ਰਿਹਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਹਸਪਤਾਲ ਧੂਰੀ ਦੀ ਐਸ.ਐਮ.ਓ ਡਾ. ਰਿਸ਼ਮਾ ਭੌਰਾ ਨੇ ਕਿਹਾ ਕਿ ਜ਼ਿਲਾ੍ਹ ਸੰਗਰੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਅਤੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਦੀ ਅਗਵਾਈ ਹੇਠ ਅੱਜ ਧੂਰੀ ਵਿਖੇ ਸਨਾਤਨ ਧਰਮ ਚੈਰੀਟੇਬਲ ਹਸਪਤਾਲ, ਸੰਤ ਨਿਰੰਕਾਰੀ ਸਤਸੰਗ ਭਵਨ ਧੂਰੀ, ਜੌਲੀ ਵਾਲੀ ਧਰਮਸ਼ਾਲਾ, ਆਰੀਆ ਕਾਲਜ ਅਤੇ ਐਫ.ਸੀ.ਆਈ ਦਫਤਰ ਬੱਸ ਸਟੈਂਡ ਨੇੜੇ ਕੋਰੋਨਾ ਵੈਕਸੀਨੇਸ਼ਨ ਦੇ ਕੈਂਪ ਲਗਾਏ ਗਏ ਸਨ, ਜਿੱਥੇ 18 ਸਾਲ ਤੋਂ ਉੱਪਰ ਵਾਲੇ 500 ਦੇ ਕਰੀਬ ਲੋਕਾਂ ਵੱਲੋਂ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਗਏ।
                 ਅੱਜ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦੀਪਇੰਦਰ ਸਿੰਘ ਜੇਜੀ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕੋਰੋਨਾ ਮਹਾਂਮਾਰੀ ਨੂੰ ਨੱਥ ਪਾਉਣ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਸੀ।
                  ਇਸ ਮੌਕੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ, ਡਾ. ਹਰਸਿਮਰਤ ਕੌਰ, ਬਾਬੂ ਵਿਨੋਦ ਕੁਮਾਰ ਸੰਯੋਜਕ, ਸੰਚਾਲਕ ਗੁਰਮੀਤ ਸਿੰਘ, ਸੁਭਾਸ਼ ਚੰਦ ਅਤੇ ਮਾ. ਰਾਮ ਕਰਨ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …