Friday, August 14, 2026

ਨਵਜੋਤ ਕੌਰ ਲਈ ਵਰਦਾਨ ਬਣਿਆ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਥਾਪਿਤ ਕੀਤਾ ਗਿਆ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ।ਇਸ ਮੁਹਿੰਮ ਅਧੀਨ ਰੋਜਗਾਰ ਬਿਊਰੋ ਵਲੋਂ ਲਗਾਏ ਗਏ ਰੋਜਗਾਰ ਕੈਂਪ ਵਿੱਚ ਨਵਜੋਤ ਕੌਰ ਨੂੰ ਨੌਕਰੀ ਤੇ ਨਿਯੁੱਕਤ ਕਰਵਾਇਆ ਗਿਆ।ਪ੍ਰਾਰਥੀ ਨਵਜੋਤ ਕੌਰ ਨੇ ਦੱਸਿਆ ਕਿ ਉਸ ਨੇ ਜਿਲ੍ਹਾ ਉਦਯੋਗ ਕੇਂਦਰ ਮਕਬੂਲਪੁਰਾ ਵਿਖੇ ਲੱਗੇ ਰੋਜਗਾਰ ਮੇਲੇ ਵਿੱਚ ਭਾਗ ਲਿਆ ਸੀ।ਜਿਥੇ ਕਈ ਪ੍ਰਾਈਵੇਟ ਕੰਪਨੀਆਂ ਆਈਆਂ ਹੋਈਆਂ ਸਨ।ਉਸ ਨੇ ਅਜਾਈਲ ਹਰਬਲ ਕੰਪਨੀ ਵਿੱਚ ਅਪਲਾਈ ਕਰਕੇ ਇੰਟਰਵਿਊ ਦਿੱਤੀ।
                     ਅਜਾਈਲ ਕੰਪਨੀ ਵਲੋਂ ਮੌਕੇ ‘ਤੇ ਹੀ ਨਵਜੋਤ ਕੌਰ ਨੂੰ ਵੈਲਨੈਸ ਅਡਵਾਈਜ਼ਰ ਦੇ ਪ੍ਰੋਫਾਈਲ ਲਈ ਚੁਣ ਕੇ ਨਿਯੁੱਕਤੀ ਪੱਤਰ ਸੌਂਪ ਦਿੱਤਾ।ਨਵਜੋਤ ਕੌਰ ਨੇ ਕਿਹਾ ਕਿ ਉਹ ਅਜਾਈਲ ਕੰਪਨੀ ਨਾਲ ਕੰਮ ਰਹੀ ਹੈ ਅਤੇ ਬਹੁਤ ਖੁਸ਼ ਹੈ।ਉਸ ਨੇ ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਘਰ-ਘਰ ਰੋਜ਼ਗਾਰ ਮਿਸ਼ਨ ਦਾ ਧੰਨਵਾਦ ਕੀਤਾ ਅਤੇ ਜਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਰੋਜਗਾਰ ਬਿਊਰੋ ਪਾਸ ਆਪਣਾ ਨਾਮ ਦਰਜ਼ ਕਰਵਾ ਕੇ ਰੋਜਗਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਕਿਹਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …