Sunday, March 22, 2026

ਪੋਸਟਰ ਮੇਕਿੰਗ ਤੇ ਮਾਡਲ ਮੇਕਿੰਗ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਅੱਵਲ

ਸੰਗਰੂਰ, 19 ਜੂਨ (ਜਗਸੀਰ ਸਿੰਘ ) – ਫਨ ਐਕਟੀਵਿਟੀ ਸਮਾਂ ਸਾਰਨੀ ਅਨੁਸਾਰ ਜ਼ਿਲ੍ਹਾ ਮੈਂਟਰ ਮੁਹੰਮਦ ਆਰਿਫ਼ ਅਤੇ ਬਲਾਕ ਮੈਂਟਰ ਯਾਦਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਿਲ੍ਹਾ ਭਰੀਆਂ ਵਿਖੇ ਹੈਡਮਿਸਟ੍ਰੈਸ ਸ਼੍ਰੀਮਤੀ ਪੰਕਜ਼ ਦੀ ਰਹਿਨੁਮਾਈ ਅਧੀਨ ਕੰਪਿਊਟਰ ਵਿਸ਼ੇ ਦੇ ਮਾਡਲ ਮੇਕਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਸ੍ਰੀਮਤੀ ਪੰਕਜ਼ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪੱਧਰ ‘ਤੇ ਭਾਗ ਲਿਆ।ਜਸ਼ਨਪ੍ਰੀਤ ਕੌਰ ਜਮਾਤ ਅੱਠਵੀਂ (ਛੇਵੀਂ ਤੋਂ ਅੱਠਵੀਂ) ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਅਤੇ ਪਰਮਜੀਤ ਕੌਰ ਜਮਾਤ ਦਸਵੀਂ ਮਾਡਲ ਮੇਕਿੰਗ (ਨੌਵੀਂ ਤੋਂ ਦਸਵੀਂ) ਮੁਕਾਬਲੇ ਵਿੱਚ ਬਲਾਕ ਲੈਵਲ ‘ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
                ਇਸ ਪ੍ਰਾਪਤੀ ਲਈ ਹੈਡਮਿਸਟ੍ਰੈਸ ਸ਼੍ਰੀਮਤੀ ਪੰਕਜ਼ ਨੇ ਜੇਤੂ ਵਿਦਿਆਰਥੀਆਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …