ਧੂਰੀ, 19 ਜੂਨ (ਪ੍ਰਵੀਨ ਗਰਗ) – ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਅੱਜ ਸਨਾਤਨ ਧਰਮ ਆਸ਼ਰਮ ਧੂਰੀ ਵਿਖੇ ਯੂਥ
ਆਗੂ ਸ਼ੁਭਮ ਸ਼ਰਮਾ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋੜਵੰਦ ਲੋਕਾਂ ਅਤੇ ਫਰੰਟਲਾਈਨ ਵਰਕਰਜ਼ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਅਤੇ ਬੱਚਿਆਂ ਨੂੰ ਸਕੂਲ ਕਿੱਟਾਂ ਅਤੇ ਬੂਟੇ ਵੰਡੇ ਗਏ।ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਅਤੇ ਇੰਚਾਰਜ਼ ਯੂਥ ਕਾਂਗਰਸ ਬੰਟੀ ਸੈਲਕੇ ਵਿਸ਼ੇਸ਼ ਤੋਰ ‘ਤੇ ਹਾਜ਼ਰ ਹੋਏ।
ਸ਼ੁਭਮ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ਅੱਜ ਦੇ ਲੀਡਰਾਂ ਲਈ ਇੱਕ ਵੱਖਰੀ ਮਿਸਾਲ ਪੇਸ਼ ਕਰਦੀ ਹੈ, ਕਿਉਂਕਿ ਰਾਹੁਲ ਗਾਂਧੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਉਹਨਾਂ ਦਾ ਜਨਮ ਦਿਨ ਸਾਦਗੀ ਨਾਲ ਮਨਾਉਣ ਅਤੇ ਜਨਮ ਦਿਨ ਮੌਕੇ ਜਰੂਰਤਮੰਦਾਂ ਦੀ ਮਦਦ ਕਰਨ ਲਈ ਕਿਹਾ ਗਿਆ ਸੀ।ਉਹਨਾਂ ਕਿਹਾ ਕਿ ਅੱਜ ਯੂਥ ਕਾਂਗਰਸ ਵੱਲੋਂ ਜਰੂਰਤਮੰਦਾਂ ਨੂੰ ਸੁੱਕੇ ਰਾਸ਼ਨ ਦੀਆਂ ਕਰੀਬ 500 ਕਿੱਟਾਂ ਅਤੇ ਬੱਚਿਆਂ ਨੂੰ ਸਕੂਲ ਕਿੱਟਾਂ ਤੇ ਬੂਟੇ ਵੰਡੇ ਗਏ ਹਨ।ਉਹਨਾਂ ਕਿਹਾ ਕਿ ਆਸ ਫਾਊਂਡੇਸ਼ਨ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸਮੇਂ-ਸਮੇਂ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਜਦੋਂ ਤੋਂ ਇਹ ਕੋਵਿਡ-19 ਦੀ ਮਹਾਂਮਾਰੀ ਭਾਰਤ ਵਿੱਚ ਆਈ ਹੈ, ਉਦੋਂ ਤੋਂ ਹੀ ਸਾਡੀ ਸੰਸਥਾ ਵੱਲੋਂ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰਨ, ਆਕਸੀਜਨ ਸਿਲੰਡਰ ਵੰਡਣੇ, ਪੀ.ਪੀ.ਈ ਕਿੱਟਾਂ ਵੰਡਣੀਆਂ ਅਤੇ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।
ਇਸ ਮੌਕੇ ਤਰਸੇਮ ਸ਼ਰਮਾ, ਨਰੇਸ਼ ਅੱਤਰੀ, ਤਰਸੇਮ ਵਰਮਾ, ਵਿਪਨ ਸ਼ਰਮਾਂ ਅਤੇ ਸਿਧਾਂਤ ਸਿੰਗਲਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media