Friday, September 18, 2026

ਪ੍ਰੋ. ਲਕਸ਼ਮੀਕਾਂਤਾ ਚਾਵਲਾ ਦਾ ‘ਆਪ’ ਵਿੱਚ ਸ਼ਾਮਿਲ ਹੋਣਾ ਝੂਠੀ ਅਫਵਾਹ – ਰਾਕੇਸ਼ ਸ਼ਰਮਾ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਭਾਜਪਾ ਜਿਲ੍ਹਾ ਉਪ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਸਾਬਕਾ ਸਿਹਤ ਮੰਤਰੀ ਤੇ ਭਾਜਪਾ ਨੇਤਾ ਪ੍ਰੋ. ਲਕਸ਼ਮੀਕਾਂਤਾ ਚਾਵਲਾ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਅਫਵਾਹ ਦੱਸਿਆ ਹੈ।ਉਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਐਤਵਾਰ ਨੂੰ ਇੱਕ ਪੋਸਟ ਵਾਇਰਲ ਹੋਈ ਹੈ।ਜਿਸ ਵਿੱਚ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਝੂਠੀ ਅਫਵਾਹ ਫੈਲਾਈ ਗਈ ਹੈ।ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕਿਸੇ ਸਾਜਿਸ਼ ਤਹਿਤ ਅਜਿਹੀ ਚਾਲ ਚੱਲੀ ਗਈ ਹੈ।ਉਨਾਂ ਕਿਹਾ ਕਿ ਪ੍ਰੋ. ਚਾਵਲਾ ਜਨਸੰਘ ਵਰਕਰ ਹਨ ਅਤੇ ਉਹ ਕਦੇ ਵੀ ਪਾਰਟੀ ਨਹੀਂ ਛੱਡ ਸਕਦੀ।ਉਨ੍ਹਾਂ ਨੇ ਭਾਜਪਾ ਨੇਤਾ ਵਜੋਂ ਕਈ ਮੋਰਚਿਆਂ ‘ਤੇ ਕੰਮ ਕੀਤਾ ਅਤੇ ਅੱਤਵਾਦ ਖਿਲਾਫ ਲੜਾਈ ਲੜੀ।ਪ੍ਰੋ. ਚਾਵਲਾ ਦੇ ਕਰੀਬੀ ਡਾ. ਰਾਕੇਸ਼ ਸ਼ਰਮਾ ਨੇ ਕਿਹਾ ਪ੍ਰੋ. ਚਾਵਲਾ ਖਿਲਾਫ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਬਿਲਕੁੱਲ ਗਲਤ ਹੈ।ਉਨਾਂ ਕਿਹਾ ਕਿ ਅਫਵਾਹਾਂ ਫੈਲ਼ਾਉਣ ਲਈ ਪੋਸਟ ਵਾਇਰਲ ਕਰਨ ਵਾਲਿਆਂ ਵਿਰੁੱਧ ਉਨਾਂ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …