Thursday, October 29, 2026

ਯੋਗ ਪ੍ਰੇਮੀਆਂ ਨੇ ਵੱਖ-ਵੱਖ ਥਾਈਂ ਮਨਾਇਆ ਯੋਗ ਦਿਵਸ

ਧੂਰੀ, 21 ਜੂਨ (ਪ੍ਰਵੀਨ ਗਰਗ) – ਧੂਰੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਪ੍ਰੇਮੀਆਂ ਵੱਲੋਂ ਵੱਖ-ਵੱਖ ਥਾਈਂ ਯੋਗ ਦਿਵਸ ਮਨਾਇਆ ਗਿਆ।ਸ਼ਾਂਤੀ ਨਿਕੇਤਨ ਪਾਰਕ ਧੂਰੀ ਅਤੇ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਯੋਗ ਕੈਂਪ ਲਗਾਇਆ ਗਿਆ।ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ ਅਤੇ ਨਵੀਨ ਕੁਮਾਰ ਨੇ ਦੱਸਿਆ ਕਿ ਯੋਗ, ਪ੍ਰਣਾਯਾਮ ਦੇ ਰੋਜਾਨਾ ਅਭਿਆਸ ਨਾਾਲ ਜਿੱਥੇ ਸ਼ਰੀਰ ਦਾ ਇਮਊਨਟੀ ਸਿਸਟਮ ਤਾਕਤਵਰ ਹੁੰਦਾ ਹੈ, ੳੱਥੇ ਹੀ ਯੋਗਾ ਅਤੇ ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕਦਾ ਹੈ। ਉਹਨਾਂ ਅੰਗਰੇਜ਼ੀ ਦਵਾਈਆਂ ਦੀ ਬਜ਼ਾਏ ਨੈਚੁਰੋਪੈਥੀ ਨਾਲ ਜੁੜਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੁਦਰਤੀ ਇਲਾਜ਼ ਪ੍ਰਣਾਲੀ ਕੁਦਰਤ ਦੀ ਦੇਣ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਅਨੇਕਾਂ ਰੋਗਾਂ ਨਾਲ ਲੜ੍ਹਣ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ।ਉਹਨਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰਾਂ ਵਿੱਚ ਹੀ ਰੋਜ਼ਾਨਾ ਯੋਗ ਅਭਿਆਸ ਕਰਨ ਦੇ ਨਾਲ-ਨਾਲ ਸਮਾਜਿਕ ਦੂਰੀ ਅਤੇ ਸੈਨਟਾਈਜ਼ਰ ਦੀ ਵਰਤੋਂ ਯਕੀਨੀ ਬਨਾਉਣ ਦੀ ਅਪੀਲ ਵੀ ਕੀਤੀ।
                    ਇਸ ਮੌਕੇ ਰਵੀ ਸ਼ੰਕਰ, ਰੂਪ ਚੰਦ ਗਰਗ, ਰਾਮ ਕ੍ਰਿਸ਼ਨ, ਸੁਭਾਸ਼ ਕੁਮਾਰ, ਭਾਰਤ ਭੂਸ਼ਨ, ਸੁਖਦੇਵ ਸਿੰਘ, ਵੇਦ ਪ੍ਰਕਾਸ਼, ਪਰਮਿੰਦਰ ਸਿੰਘ, ਕਪਿਲ ਗਰਗ ਅਤੇ ਸੁਰੇਸ਼ ਕੁਮਾਰ ਆਦਿ ਵੀ ਮੌਜ਼ੂਦ ਸਨ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …