Monday, June 15, 2026

ਸਾਲਾਨਾ ਭੰਡਾਰਾ ਕਰਵਾਇਆ

ਸੰਗਰੂਰ, 22 ਜੂਨ (ਜਗਸੀਰ ਲੌਂਗੋਵਾਲ ) – ਇਥੋਂ ਨੇੜਲੇ ਪਿੰਡ ਫਤਿਹਗੜ੍ਹ ਛੰਨਾਂ ਵਿਖੇ ਡੇਰਾ ਬਾਬਾ ਦੀਨ ਦਾਸ ਅਤੇ ਬਾਬਾ ਹਰਕਾ ਦਾਸ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਵਿਸਾਲ ਭੰਡਾਰਾ ਬਾਬਾ ਸੀਤਲ ਦਾਸ ਦੀ ਅਗਵਾਈ ਹੇਠ ਕਰਵਾਇਆ ਗਿਆ।ਬਾਬਾ ਸੀਤਲ ਦਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਡੇਰੇ ‘ਚ ਸਵਾ ਮਹੀਨੇ ਤੋਂ ਲਗਾਤਾਰ ਧੂਣੀਆਂ ਦੀ ਤਪੱਸਿਆ ਕੀਤੀ ਗਈ ਉਪਰੰਤ ਅੱਜ ਸਮੂਹ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸਾਲ ਭੰਡਾਰਾ ਕਰਵਾਇਆ ਗਿਆ।ਉਗਰਾਹਾਂ ਵਾਲੇ ਕਵੀਸ਼ਰੀ ਜਥੇ ਨੇ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ।
                  ਇਹ ਮੌਕੇ ਗੁਰਪ੍ਰੀਤ ਸਿੰਘ ਧਰਮਗੜ੍ਹ,ਰਾਜਪਾਲ ਸਿੰਘ, ਸੁਖਵੰਤ ਛੰਨਾਂ, ਜਗਸੀਰ ਸਿੰਘ, ਲਖਵਿੰਦਰ ਸਿੰਘ, ਮਿੰਟੂ ਸਫਰੀ, ਮਹਿੰਦਰ ਸਿੰਘ ਬਿਦਰੀ, ਕਰਮਜੀਤ ਕੌਰ, ਬੂਟਾ ਸਿੰਘ, ਹਰਜੋਤ ਸਿੰਘ, ਜਮਲਾ, ਕੁਲਵਿੰਦਰ ਸਿੰਘ ਅਤੇ ਸਮੂਹ ਪਿੰਡ ਵਾਸੀ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ‘ਚ ਨਾਜਾਇਜ਼ ਕਬਜ਼ਿਆਂ ਖਿਲ਼ਾਫ ਕਾਰਵਾਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ …