Monday, March 30, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਅੱਵਲ ਸਥਾਨ

ਅੰਮ੍ਰਿਤਸਰ, 24 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕਸ਼ਨ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ ਬੀ.ਐਡ (4 ਸਾਲਾ ਇੰਟਰਗ੍ਰੇਟਿਡ) ਦੇ ਨਤੀਜ਼ਿਆਂ ’ਚ ’ਵਰਸਿਟੀ ’ਚੋਂ ਅੱਵਲ ਪੁਜੀਸ਼ਨਾਂ ਹਾਸਲ ਕਰਕੇ ਕਾਲਜ਼ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀਆਂ ਬੀ.ਐਸ.ਸੀ, ਬੀ.ਐਡ ਸਮੈਸਟਰ-1 (4 ਸਾਲਾ ਇੰਟਰਗ੍ਰੇਟਿਡ) ਵਿਦਿਆਰਥਣਾਂ ਮੁਸਕਾਨ ਨੇ 420 ਅੰਕਾਂ ਨਾਲ 84 ਫ਼ੀਸਦੀ ਅੰਕ, ਆਯੂਸ਼ੀ ਅਰੋੜਾ 405 ਅੰਕਾਂ ਨਾਲ 81, ਗੁਰਕੀਰਤ ਕੌਰ ਨੇ 403 ਅੰਕਾਂ ਨਾਲ 80.6 ਫ਼ੀਸਦੀ ਨਾਲ ਯੂਨੀਵਰਸਿਟੀ ’ਚੋਂ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਜਦਕਿ ਆਕਾਂਸ਼ਾ ਰਾਣਾ ਨੇ 399 ਅੰਕਾਂ 79.8 ਫ਼ੀਸਦੀ ਨਾਲ 5ਵਾਂ ਸਥਾਨ ਹਾਸਲ ਕੀਤਾ।
                  ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਤੋਂ ਇਲਾਵਾ ਬੀ.ਐਸ.ਸੀ, ਬੀ.ਐਡ ਸਮੈਸਟਰ-3 (4 ਸਾਲਾ ਇੰਟਰਗ੍ਰੇਟਿਡ) ਦੀ ਵਿਦਿਆਰਥਣ ਨਵਦੀਪ ਕੌਰ ਅਤੇ ਕਸ਼ਿਸ਼ ਨੇ 80 ਪ੍ਰਤੀਸ਼ਤ, ਪਲਕ ਤੇ ਤਾਨੀਆ ਨੇ 78 ਪ੍ਰਤੀਸ਼ਤ ਅਤੇ ਤਨੂੰ ਨੇ 76.5 ਪ੍ਰਤੀਸ਼ਤ ਅੰਕ ਹਾਸਲ ਕੀਤਾ।ਇਸੇ ਤਰ੍ਹਾਂ ਉਕਤ ਦੇ ਸਮੈਸਟਰ -5 ’ਚ ਪ੍ਰਭਜੋਤ ਕੌਰ 84.14, ਆਸਥਾ 83.4, ਪ੍ਰਿਆ ਸ਼ਰਮਾ ਨੇ 82.4, ਹਰਮਨਦੀਪ ਸਿੰਘ ਨੇ 80.57 ਅਤੇ ਕ੍ਰਿਤਿਕਾ ਸ਼ਰਮਾ ਨੇ 80.42 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਸਥਾਨ ਪ੍ਰਾਪਤ ਕਰਕੇ ਕਾਲਜ਼ ਦਾ ਮਾਣ ਵਧਾਇਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …