Saturday, March 14, 2026

ਅਕਾਲੀ-ਬਸਪਾ ਗੱਠਜੋੜ ਬਣਨ ਨਾਲ ਦੂਜੀਆਂ ਸਿਆਸੀ ਪਾਰਟੀਆਂ ‘ਚ ਬੌਖਲਾਹਟ ਸ਼ੁਰੂ – ਹਰੀ ਸਿੰਘ

ਗੱਠਜੋੜ ਉਪਰੰਤ ਹਲਕਾ ਧੂਰੀ ਦੀ ਪਲੇਠੀ ਮੀਟਿੰਗ ਦੌਰਾਨ ਵਰਕਰਾਂ ‘ਚ ਦਿਖਿਆ ਭਾਰੀ ਉਤਸ਼ਾਹ
ਧੂਰੀ, 24 ਜੂਨ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਅਤੇ ਅਮਰੀਕ ਸਿੰਘ ਕਾਲਾ ਜਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਸੰਗਰੂਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੇ ਗਠਜੋੜ ਉਪਰੰਤ ਪਲੇਠੀ ਸਾਂਝੀ ਮੀਟਿੰਗ ਹੋਈ।ਜਿਸ ਵਿੱਚ ਵਰਕਰ ਭਾਰੀ ਉਤਸਾਹ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।ਇਸ ਮੀਟਿੰਗ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ ਅਤੇ ਚੋਣਾਂ ਦੀ ਰਣਨੀਤੀ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ।
                  ਹਰੀ ਸਿੰਘ ਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਬਸਪਾ ਗੱਠਜੋੜ 2022 ਦੀਆਂ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕਰਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗਾ।ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਗੱਠਜੋੜ ਤੋਂ ਬਾਅਦ ਭਾਰੀ ਬੌਖਲਾਹਟ ਵਿੱਚ ਹੈ।2022 ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਨਣ ਉਪਰੰਤ ਸੂਬੇ ਵਿੱਚ ਐਸ.ਸੀ ਭਾਈਚਾਰੇ ਦੇ ਅਧੂਰੇ ਪਏ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ।
                ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ, ਗਮਦੂਰ ਸਿੰਘ ਜਵੰਧਾ ਭਸੌੜ, ਸਵਰਨ ਸਿੰਘ ਹਰਚੰਦਪੁਰ, ਅਜਮੇਰ ਸਿੰਘ ਘਨੌਰੀ, ਦਵਿੰਦਰ ਸਿੰਘ ਧੂਰਾ, ਨਿਰਭੈ ਸਿੰਘ ਰਣੀਕੇ, ਮਿੱਠਾ ਮੀਮਸਾ, ਗੋਨਾ ਜਵੰਦਾ, ਹਾਕਮ ਸਿੰਘ ਢੱਢੋਗਲ, ਮਨਵਿੰਦਰ ਸਿੰਘ ਬਿਨਰ, ਪ੍ਰਿੰਸੀਪਲ ਗੁਰਬਖਸ਼ ਸਿੰਘ ਇੰਚਾਰਜ ਬਸਪਾ, ਹੰਸ ਰਾਜ ਗਰਗ, ਜਗਰੂਪ ਸਿੰਘ ਲੱਡਾ, ਕਰਮਜੀਤ ਸਿੰਘ ਪਲਾਸੋਰ, ਅਸ਼ੋਕ ਕੁਮਾਰ ਰੰਚਨਾ, ਹਰਦੀਪ ਸਿੰਘ ਰੰਚਨਾ, ਹੰਸ ਰਾਜ ਬਜਾਜ, ਨਿਰਮਲਜੀਤ ਸਿੰਘ ਬਿੱਲੂ ਬੰਗਾਂਵਾਲੀ, ਭੁਪਿੰਦਰਪਾਲ ਮਿੱਠਾ, ਬੀਬੀ ਸੁਰਿੰਦਰ ਕੌਰ ਧਾਂਦਰਾ, ਅਮਰੀਕ ਸਿੰਘ ਬਰੜਵਾਲ, ਨਿੱਕਾ ਸਿੰਘ ਹਸਨਪੁਰ ਪ੍ਰਧਾਨ ਬਸਪਾ ਧੂਰੀ, ਚਰਨਜੀਤ ਸਿੰਘ ਕੈਂਥ ਸ਼ਹਿਰੀ ਪ੍ਰਧਾਨ ਧੂਰੀ, ਨਿਰਭੈ ਸਿੰਘ ਹੇੜੀਕੇ, ਤਾਰੀ ਭਸੌੜ, ਰਾਮ ਸਰੂਪ, ਗੁਰਚਰਨ ਸਿੰਘ ਬਸਪਾ ਸਕੱਤਰ ਧੂਰੀ, ਹਰਜੀਤ ਸਿੰਘ, ਬਲਵਿੰਦਰ ਸਿੰਘ, ਲੀਲਾ ਬੁਗਰਾ, ਰਾਜੂ ਸਰਪੰਚ, ਬੀਬੀ ਮਨਜੀਤ ਕੌਰ ਔਲਖ ਅਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …