Friday, May 22, 2026

ਡਾ. ਸ਼ੇਨਾ ਅਗਰਵਾਲ ਡਿਪਟੀ ਕਮਿਸ਼ਨਰਾਂ ਦੀ ਰਾਸ਼ਟਰ ਪੱਧਰੀ ਪੈਨਲ ਵਾਰਤਾ ‘ਚ ਅੱਜ ਲੈਣਗੇ ਭਾਗ

ਬਿਹਤਰੀਨ ਕਾਰਗੁਜ਼ਾਰੀ ਸਦਕਾ ਕੌਮੀ ਪੱਧਰ ’ਤੇ ਪਛਾਣ ਬਣਾਉਣ ‘ਚ ਸਫ਼ਲ ਹੋਇਆ ਸ਼ਹੀਦ ਭਗਤ ਸਿੰਘ ਨਗਰ

ਨਵਾਂਸ਼ਹਿਰ, 24 ਜੂਨ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਨਸ਼ਾ ਮੁਕਤ ਭਾਰਤ ਸੰਮੇਲਨ ਤਹਿਤ 25 ਜੂਨ ਨੂੰ ਹੋਣ ਜਾ ਰਹੀ ਡਿਪਟੀ ਕਮਿਸ਼ਨਰਾਂ ਦੀ ਪੈਨਲ ਵਾਰਤਾ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਚੁਣਿਆ ਗਿਆ ਹੈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ‘ਲੋਕਲ ਐਕਸ਼ਨ ਫਾਰ ਹੈਲਦੀ ਕਮਿਊਨੀਟੀਜ਼ ਵਿਦਾਊਟ ਡਰੱਗਜ਼’ ਵਿਸ਼ੇ ’ਤੇ ਕਰਵਾਈ ਜਾ ਰਹੀ ਇਸ ਪੈਨਲ ਵਾਰਤਾ ਵਿੱਚ ਮੁਲਕ ਭਰ ਦੇ 11 ਡਿਪਟੀ ਕਮਿਸ਼ਨਰ ਭਾਗ ਲੈ ਰਹੇ ਹਨ, ਜਿਨ੍ਹਾਂ ਵਿਚ ਡਾ. ਸ਼ੇਨਾ ਅਗਰਵਾਲ ਪੰਜਾਬ ਤੋਂ ਇਕਲੌਤੇ ਡਿਪਟੀ ਕਮਿਸ਼ਨਰ ਹਨ। ਮੰਤਰਾਲੇ ਦੇ ਸਕੱਤਰ ਆਰ. ਸੁਬਰਾਮਣੀਅਮ ਅਤੇ ਜਾਇੰਟ ਸਕੱਤਰ ਰਾਧਿਕਾ ਚੱਕਰਵਰਤੀ ਦੁਆਰਾ ਸੰਚਾਲਿਤ ਇਸ ਪੈਨਲ ਵਾਰਤਾ ਵਿੱਚ ਭਾਗ ਲੈਣ ਵਾਲੇ ਬਾਕੀ ਡਿਪਟੀ ਕਮਿਸ਼ਨਰਾਂ ਵਿਚ ਡਿਪਟੀ ਕਮਿਸ਼ਨਰ ਨਰਸਿੰਘਪੁਰ (ਮੱਧ ਪ੍ਰਦੇਸ਼) ਵੇਦ ਪ੍ਰਕਾਸ਼, ਡਿਪਟੀ ਕਮਿਸ਼ਨਰ ਕ੍ਰਿਸ਼ਨਾ (ਆਂਧਰਾ ਪ੍ਰਦੇਸ਼) ਜੇ ਨਿਵਾਸ ਕ੍ਰਿਸ਼ਨਾ, ਡਿਪਟੀ ਕਮਿਸ਼ਨਰ ਸਾਊਥ ਗੋਆ ਰੁਚਿਕਾ ਕਤਿਆਲ, ਡਿਪਟੀ ਕਮਿਸ਼ਨਰ ਇੰਫਾਲ ਈਸਟ (ਮਣੀਪੁਰ) ਖੁਮਾਨਥੇਮ ਦਿਆਨਾ, ਡਿਪਟੀ ਕਮਿਸ਼ਨਰ ਭੋਜਪੁਰ (ਬਿਹਾਰ) ਰੋਸ਼ਨ ਖੁਸ਼ਵਾਹਾ, ਡਿਪਟੀ ਕਮਿਸ਼ਨਰ ਸਿਮਡੇਗਾ (ਝਾਰਖੰਡ) ਸੁਸ਼ਾਂਤ ਗੌਰਵ, ਡਿਪਟੀ ਕਮਿਸ਼ਨਰ ਮੋਨ (ਨਾਗਾਲੈਂਡ) ਥਾਵਾਸੀਲਾਨ ਕੇ, ਡਿਪਟੀ ਕਮਿਸ਼ਨਰ ਮਲਾਪੁਰ (ਕੇਰਲ) ਕੇ. ਗੋਪਾਲਕ੍ਰਿਸ਼ਨਨ, ਡਿਪਟੀ ਕਮਿਸ਼ਨਰ ਅਨੰਤਨਾਗ (ਜੰਮੂ-ਕਸ਼ਮੀਰ) ਅਤੇ ਡਿਪਟੀ ਕਮਿਸ਼ਨਰ ਵਾਰਾਣਸੀ (ਯੂ.ਪੀ) ਕੌਸ਼ਲ ਰਾਜ ਸ਼ਰਮਾ ਸ਼ਾਮਲ ਹਨ।
                ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਆਪਣੀਆਂ ਨਿਵੇਕਲੀਆਂ ਗਤੀਵਿਧੀਆਂ ਅਤੇ ਬਿਹਤਰੀਨ ਕਾਰਗੁਜ਼ਾਰੀ ਸਦਕਾ ਕੌਮੀ ਪੱਧਰ ’ਤੇ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ‘ਨਸ਼ਾ ਮੁਕਤ ਅਭਿਆਨ’ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਨ ਲਈ ਹਰੇਕ ਮਹੀਨੇ ਜਾਰੀ ਕੀਤੇ ਜਾਂਦੇ ਨਿਊਜ਼ ਲੈਟਰ ਵਿੱਚ ਵੀ ਨਸ਼ਿਆਂ ਖਿਲਾਫ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਦਾ ਅਕਸਰ ਜ਼ਿਕਰ ਹੋ ਰਿਹਾ ਹੈ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …