Saturday, June 14, 2025
Breaking News

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ‘ਚ ਚੱਲਿਆ ਰਚਨਾਵਾਂ ਦਾ ਦੌਰ

ਨਵੇਂ ਲੇਖਕ ਲਿਖਣ ਦੇ ਨਾਲ-ਨਾਲ ਚੰਗੀਆਂ ਕਿਤਾਬਾਂ ਪੜ੍ਹਨ ਵੱਲ ਵੀ ਧਿਆਨ ਦੇਣ – ਕਹਾਣੀਕਾਰ ਸੁਖਜੀਤ
ਸਮਰਾਲਾ, 24 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਸ਼ੁਰੂਆਤ ਵਿੱਚ ਸਾਡੇ ਦੇਸ਼ ਦੇ ਮਾਣ ਮਿਲਖਾ ਸਿੰਘ (ਉਡਣਾ ਸਿੱਖ), ਉਨ੍ਹਾਂ ਦੀ ਧਰਮਪਤਨੀ ਨਿਰਮਲ ਮਿਲਖਾ ਸਿੰਘ ਦੇ ਅਚਾਨਕ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
                   ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਜ਼ਾਦ ਵਿਸਮਾਦ ਨੇ ਆਪਣੀ ਮਿੰਨੀ ਕਹਾਣੀ ‘ਦੂਸਰੀ ਵੋਟ’ ਸੁਣਾ ਕੇ ਕੀਤੀ। ਅਵਤਾਰ ਸਿੰਘ ਉਟਾਲ ਨੇ ਕਵਿਤਾ ‘ਖੀਰ’ ਸੁਣਾਈ।ਬਲਵੰਤ ਮਾਂਗਟ ਨੇ ਆਪਣੇ ਲਿਖੇ ਨਾਵਲ ਦਾ ਇੱਕ ਕਾਂਡ ਪਾਠਕਾਂ ਨਾਲ ਸਾਂਝਾ ਕੀਤਾ।ਹਰਬੰਸ ਮਾਲਵਾ ਨੇ ਗੀਤ ‘ਮਜੀਠ ਜਿਹਾ ਰੰਗ’ ਸੁਣਾ ਕੇ ਰੰਗ ਬੰਨ ਦਿੱਤਾ, ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘’ਤੇ ਕਿਤਾਬ ਜਾਗਦੀ ਰਹੀ’, ਸਭਾ ਵਿੱਚ ਪਹਿਲੀ ਵਾਰ ਆਏ ਮੁਨੀਸ਼ ਸਮਰਾਲਾ ਦਾ ਸਭਾ ਵਿੱਚ ਧੰਨਵਾਦ ਕੀਤਾ ਗਿਆ, ਉਸ ਨੇ ਕਵਿਤਾ ‘ਸ਼ਬਦ’ ਸੁਣਾ ਕੇ ਸਭਾ ਦੀ ਮੀਟਿੰਗ ਵਿੱਚ ਰੰਗ ਭਰ ਦਿੱਤਾ, ਗੁਰਮੀਤ ਆਰਿਫ ਨੇ ਕਹਾਣੀ ‘ ਸੜੀ ਹੋਈ ਰੱਸੀ ਦਾ ਵਲ੍ਹ’, ਸਭਾ ਦੇ ਯੂਰਪੀ ਪ੍ਰਤੀਨਿਧ ਦਲਜਿੰਦਰ ਰਹਿਲ ਇਟਲੀ ਨੇ ਕਵਿਤਾ ‘ਸਰਾਭੇ ਅਜੇ ਵੀ ਜਿਊਂਦੇ’, ਦੀਪ ਦਿਲਬਰ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ‘ਗੀਤ’ ਅਤੇ ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਅੱਧਾ ਹਿੱਸਾ’ ਪੇਸ਼ ਕੀਤੀ।
              ਇਸ ਮੌਕੇ ਯੂਰਪੀ ਲੇਖਕਾਂ ਦੀਆਂ ਤਿੰਨ ਕਵਿਤਾਵਾਂ ਦੀਆਂ ਕਿਤਾਬਾਂ ਨੀਲੂ ਜਰਮਨੀ ਦੀ ‘ਬੈਰਾਗ’, ਦੁਖ ਭੰਜਨ ਪੁਰਤਗਾਲ ਦੀ ‘ਰਾਹ ਜਾਂਦਾ ਫਕੀਰ’ ਅਤੇ ਗੁਰਪ੍ਰੀਤ ਕੌਰ ਗੈਦੂ ਗਰੀਸ ਦੀ ‘ਅਰਜੋਈ’ ਦਲਜਿੰਦਰ ਸਿੰਘ ਰਹਿਲ ਵਲੋਂ ਸਭਾ ਨੂੰ ਭੇਂਟ ਕੀਤੀਆਂ ਗਈਆਂ।ਇਨ੍ਹਾਂ ਪੇਸ਼ ਕੀਤੀਆਂ ਰਚਨਾਵਾਂ ਤੇ ਭਰਵੀਂ ਚਰਚਾ ਕਹਾਣੀਕਾਰ ਸੁਖਜੀਤ, ਸਿਮਰਜੀਤ ਸਿੰਘ ਕੰਗ, ਗੁਰਭਗਤ ਸਿੰਘ ਗਿੱਲ, ਗੀਤਕਾਰ ਹਰਬੰਸ ਮਾਲਵਾ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਕਹਾਣੀਕਾਰ ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਂਸ਼ਲ, ਦੀਪ ਦਿਲਬਰ, ਅਜ਼ਾਦ ਵਿਸਮਾਦ, ਬਲਵੰਤ ਮਾਂਗਟ, ਅਵਤਾਰ ਸਿੰਘ ਪਾਰੀ, ਗੁਰਦੀਪ ਮਹੌਣ ਦੁਆਰਾ ਕੀਤੀ ਗਈ ਅਤੇ ਵਡਮੁੱਲੇ ਸੁਝਾਅ ਵੀ ਪੇਸ਼ ਕੀਤੇ ਗਏ।
               ਮੀਟਿੰਗ ਵਿੱਚ ਸੁਖਵਿੰਦਰ ਸਿੰਘ ਤੰੁਗ, ਅਸ਼ਵਨੀ ਜੋਸ਼ੀ, ਹਰਨੂਰ ਸਿੰਘ, ਦਲਵੀਰ ਸਿੰਘ, ਸਿਕੰਦਰ ਸਿੰਘ ਸਮਰਾਲਾ ਨੇ ਵੀ ਹਿੱਸਾ ਲਿਆ।ਸਭਾ ਦੀ ਕਾਰਵਾਈ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵਲੋਂ ਬਾਖੂਬੀ ਨਿਭਾਈ ਗਈ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …