Wednesday, August 26, 2026

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 163 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ – ਆਂਗਰਾ

240 ਸਿਖਿਆਰਥੀਆਂ ਨੂੰ ਦਿੱਤੀ ਗਈ ਫਗਵਾੜਾ ਵਿਖੇ ਸਿਖਲਾਈ

ਕਪੂਰਥਲਾ, 25 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕਿੱਲ ਮਿਸ਼ਨ ਦੇ ਤਹਿਤ ਜਿਲ੍ਹੇ ਵਿੱਚ 163 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
                  ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਜੋ ਕਿ ਇਸ ਦੇ ਨੋਡਲ ਅਫਸਰ ਵੀ ਹਨ, ਨੇ ਦੱਸਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਫਗਵਾੜਾ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਰਾਹੀ ਲਾਰਡ ਗਨੇਸ਼ਾ ਟਰੇਨਿੰਗ ਪਾਰਟਰਸ ਵਲੋਂ ਹਾਊਸ ਕੀਪਿੰਗ ਕੋਰਸ ਦੇ 180 ਸਿਖਿਆਰਥੀ ਅਤੇ ਇਨ-ਲਾਇਨ ਚੈਕਰ ਦੇ 60 ਸਿਖਿਆਰਥੀਆਂ ਨੂੰ ਵੱਖ-ਵੱਖ ਬੈਚਾਂ ਵਿੱਚ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਸੀ।ਜਿਸ ਵਿਚੋਂ ਹਾਊਸ ਕੀਪਿੰਗ ਕੋਰਸ ਦੇ 145 ਸਿਖਿਆਰਥੀਆਂ ਅਤੇ ਇਨ-ਲਾਇਨ ਚੈਕਰ
ਦੇ 60 ਸਿਖਿਆਰਥੀਆਂ ਨੇ ਸਫਲਤਾਪੂਰਕ ਅਸੈਸਮੈਂਟ ਕਲੀਅਰ ਕੀਤੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਵਿਚੋਂ ਹੁਣ ਤੱਕ 163 ਸਿਖਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
                    ਉਨ੍ਹਾਂ ਜਿਲ੍ਹਾ ਰੋਜ਼ਗਾਰ ਬਿਊਰੋ ਨੂੰ ਨਿਰਦੇਸ਼ ਦਿੱਤਾ ਕਿ ਕੋਰਸ ਕਰਨ ਉਪਰੰਤ ਰਹਿ ਗਏ ਬੇਰੋਜ਼ਗਾਰ ਸਿਖਿਆਰਥੀਆਂ ਨੂੰ ਵੀ ਜਲਦ ਤੋਂ ਜਲਦ ਰੋਜਗਾਰ ਦਿਵਾਇਆ ਜਾਵੇ।ਸ੍ਰੀਮਤੀ ਨੀਲਮ ਮਹੇ (ਜਿਲਾ ਰੋਜ਼ਗਾਰ ਅਫਸਰ) ਨੇ ਕਿਹਾ ਕਿ ਰਹਿ ਗਏ ਬੇਰੋਜ਼ਗਾਰ ਸਿਖਿਆਰਥੀਆਂ ਨਾਲ ਜਲਦ ਹੀ ਰਾਬਤਾ ਕਾਇਮ ਕਰਕੇ ਟਰੇਨਿੰਗ ਪਾਰਟਨਰਜ਼, ਡੀ.ਬੀ.ਈ.ਈ ਦੇ ਸਹਿਯੋਗ ਨਾਲ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
                 ਇਸ ਸੰਬੰਧ ਵਿਚ ਬੇਰੋਜ਼ਗਾਰ ਸਿਖਿਆਰਥੀ ਜਿਲ੍ਹਾ ਰੋਜ਼ਗਾਰ ਦਫਤਰ, ਕਮਰਾ ਨੂੰ 8 ਜਾਂ 75269-97777 ਅਤੇ 98882-02059 ਮੋਬਾਇਲ ਨੰਬਰ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …