ਪਠਾਨਕੋਟ, 25 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸੰਯਮ ਅਗਰਵਾਲ ਆਈ.ਏ.ਐਸ ਨੇ ਦੱਸਿਆ ਕਿ ਮੁੱਖ ਚੋਣ
ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਕੈਂਪਾਂ ਦੌਰਾਨ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ‘ਤੇ ਨਵੀਂ ਵੋਟ ਬਣਾਉਣ, ਕਟਵਾਉਣ, ਸੋਧ ਕਰਵਾਉਣ ਸਬੰਧੀ ਆਨ ਲਾਈਨ/ਆਫ਼ ਲਾਈਨ ਫਾਰਮ ਭਰੇ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਵਿਖੇ 25 ਜੂਨ ਨੂੰ ਸਿਟੀ ਏਰੀਆ, ਸੁਜਾਨਪੁਰ (ਨੇੜੇ ਦਫ਼ਤਰ ਨਗਰ ਕੌਂਸਲ ਸੁਜਾਨਪੁਰ), 28 ਜੂਨ ਨੂੰ ਜੁਗਿਆਲ (ਨਜਦੀਕ ਸਟੇਟ ਬੈਂਕ ਆਫ਼ ਇੰਡੀਆ, ਜੁਗਿਆਲ), 29 ਜੂਨ ਨੂੰ ਮਾਮੂਨ ਚੌਂਕ, 30 ਜੂਨ ਨੂੰ ਮਨਵਾਲ ਚੌਂਕ, 01 ਜੁਲਾਈ ਨੂੰ ਬਧਾਨੀ (ਨੇੜੇ ਸਾਈਂ ਗਰੁੱਪ ਆਫ਼ ਕਾਲਜ), 02 ਜੁਲਾਈ ਨੂੰ ਧਾਰ ਕਲਾਂ ਅਤੇ 05 ਜੁਲਾਈ ਨੂੰ ਬੱਸ ਸਟੈਂਡ ਦੁਨੇਰਾ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਵਿਖੇ ਮਿਤੀ 25 ਜੂਨ ਨੂੰ ਬੱਸ ਸਟੈਂਡ ਬਮਿਆਲ, 28 ਜੂਨ ਨੂੰ ਬੱਸ ਸਟੈਂਡ ਨਰੋਟ ਜੈਮਲ ਸਿੰਘ, 29 ਜੂਨ ਨੂੰ ਤਾਰਾਗੜ੍ਹ ਜਾਮਣ ਚੌਂਕ, 30 ਜੂਨ ਨੂੰ ਬੱਸ ਸਟੈਂਡ ਸੁੰਦਰ ਚੌਂਕ, 03 ਜੁਲਾਈ ਨੂੰ ਸਰਨਾ ਨਹਿਰ ਚੌਂਕ ਅਤੇ 05 ਜੁਲਾਈ ਨੂੰ ਬੱਸ ਸਟੈਂਡ ਘਰੋਟਾ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਵਿਖੇ 25 ਜੂਨ ਨੂੰ ਪਟੇਲ ਚੌਂਕ, ਨਜਦੀਕ ਪੀਰ ਬਾਬਾ ਚੌਂਕ ਪਠਾਨਕੋਟ, 28 ਜੂਨ ਨੂੰ ਰੇਲਵੇ ਸਟੇਸ਼ਨ ਪਠਾਨਕੋਟ, 29 ਜੂਨ ਨੂੰ ਮਿਸ਼ਨ ਰੋਡ, ਨੇੜੇ ਰਾਮ ਲੀਲਾ ਗਰਾਊਂਡ, ਪਠਾਨਕੋਟ, 30 ਜੂਨ ਨੂੰ ਟਰੱਕ ਯੂਨੀਅਨ, ਸਿਆਲੀ ਰੋਡ, ਪਠਾਨਕੋਟ, 02 ਜੁਲਾਈ ਨੂੰ ਬਰਫਾਨੀ ਮੰਦਿਰ, ਸਾਹਮਣੇ ਆਈ.ਟੀ.ਆਈ. (ਲੜਕੇ ਪਠਾਨਕੋਟ), ਪਠਾਨਕੋਟ ਅਤੇ 05 ਜੁਲਾਈ ਨੂੰ ਸ਼ਹੀਦ ਭਗਤ ਸਿੰਘ ਚੌਂਕ ਢਾਂਗੂ ਰੋਡ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਜਰੂਰ ਪਹੁੰਚਣ।ਇਸ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media