Wednesday, September 23, 2026

ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਨੂੰ ਪਰਲ ਫ਼ਾਊਂਡੇਸ਼ਨ ਵਲੋਂ ‘ਸਰਵਉਚ ਸਿੱਖਿਆ ਅਦਾਰਾ’ ਘੋਸ਼ਿਤ

ਅੰਮ੍ਰਿਤਸਰ, 25 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਜੋ ਕਿ ਸਰਹੱਦੀ ਖੇਤਰ ਤੋਂ ਇਲਾਵਾ ਦਿਹਾਤੀ ਤੇ ਸ਼ਹਿਰੀ

ਇਲਾਕਿਆਂ ’ਚ ਆਪਣੀ ਮਜ਼ਬੂਤ ਸਾਖ਼ ਬਣਾਉਣ ’ਚ ਕਾਮਯਾਬ ਹੋਇਆ ਹੈ, ਨੂੰ ਸਾਲ 2020 ਲਈ ਭਾਰਤ ’ਚ ਉਚ ਸਿੱਖਿਆ ਲਈ ‘ਪਰਲ ਐਜੂਕੇਸ਼ਨ ਐਕਸਲੈਂਸ ਐਵਾਰਡ ਫ਼ਾਰ ਹਾਇਰ ਐਜ਼ੂਕੇਸ਼ਨ ਇਨ ਇੰਡੀਆ ਫ਼ਾਰ ਦੀ ਯੀਅਰ 2020’ ਨਾਲ ਨਿਵਾਜਿਆ ਗਿਆ ਹੈ।ਫ਼ਾਊਂਡੇਸ਼ਨ ਵਲੋਂ ਵਰਚੁਅਲ ਐਵਾਰਡ ਸਮਾਰੋਹ ਸਮਾਟ ਸੁਮਿਟ 2021 ਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਮਾਣਯੋਗ ਜਸਟਿਸ ਸ਼੍ਰੀ ਬੀ.ਪੁਗਾਲੇਂਧੀ ਜੱਜ ਮਦਰਾਸ ਹਾਈ ਕੋਰਟ ਮਧੂਰਾਈਂ ਬੈਂਚ ਤਾਮਿਲਨਾਡੂ ਨੇ ਕੀਤਾ।
                  ਪਰਲ ਫਾਊਂਡੇਸ਼ਨ ਦੁਆਰਾ ਆਯੋਜਿਤ ਵਰਚੁਅਲ ਐਵਾਰਡ ਸਮਾਰੋਹ ’ਚ ਕਾਲਜ ਪ੍ਰਿੰਸੀਪਲ ਡਾ. ਪੀ.ਕੇ ਕਪੂਰ ਨੂੰ ਉਕਤ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਦਿੰਦਿਆਂ ਨਾਅ ਘੋਸ਼ਿਤ ਕੀਤਾ ਗਿਆ।ਪ੍ਰੋਗਰੈਸਿਵ ਐਜੂਕੇਸ਼ਨ ਐਡਵਾਂਸਡ ਰਿਸਰਚ ਲੌਰੀਏਟ (ਪਰਲ) ਫਾਊਂਡੇਸ਼ਨ ਐਜੂਕੇਸ਼ਨਲ ਐਕਸਲੇਂਸ ਐਵਾਰਡ ਖੇਤੀਬਾੜੀ, ਕਲਾ, ਮਨੁੱਖਤਾ, ਇੰਜੀਨੀਅਰਿੰਗ, ਵੈਟਰਨਰੀ ਸਾਇੰਸ, ਮੈਡੀਸਨ ਅਤੇ ਸਾਇੰਸ ਆਦਿ ਖੇਤਰਾਂ ’ਚ ਵੱਖ-ਵੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਨੂੰ ਉੱਚ ਪੱਧਰੀ ਸਿੱਖਿਆ ’ਚ ਉਨ੍ਹਾਂ ਦੇ ਯੋਗਦਾਨ ਅਤੇ ਸਮਾਜ ’ਚ ਉਨ੍ਹਾਂ ਦੇ ਪ੍ਰਭਾਵ ਅਤੇ ਸਾਡੇ ਸਾਥੀ ਨਾਗਰਿਕਾਂ ਦੀ ਭਲਾਈ ਲਈ ਯੋਗਦਾਨ ਦੇ ਸਨਮਾਨ ਵਜੋਂ ਭੇਟ ਕੀਤਾ ਜਾਂਦਾ ਇਕ ਮਾਣਮੱਤਾ ਰਾਸ਼ਟਰੀ ਪੁਰਸਕਾਰ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …