Monday, December 23, 2024

ਸ਼੍ਰੀ ਦੁਰਗਾ ਮੰਦਰ ਦੇ ਮੇਨ ਗੇਟ ਦਾ ਪੁਨਰ ਨਿਰਮਾਣ ਕਰਵਾਇਆ ਸ਼ੁਰੂ

ਸੰਗਰੂਰ, 25 ਜੂਨ (ਜਗਸੀਰ ਲੌਂਗੋਵਾਲ)- ਸਥਾਨਕ ਮੇਨ ਬਾਜ਼ਾਰ ਸਥਿਤ ਸ਼੍ਰੀ ਦੁਰਗਾ ਮੰਦਰ ਦੇ ਮੇਨ ਗੇਟ ਦੇ ਪੁਨਰ ਨਿਰਮਾਣ ਦਾ ਕੰਮ ਅੱਜ ਧਾਰਮਿਕ ਰਹੁ ਰੀਤਾਂ ਨਾਲ ਸ਼ੁਰੂ ਕਰਵਾਇਆ ਗਿਆ।ਪੰਡਤ ਸੁਨੇਂਦਰ ਕੁਮਾਰ ਸ਼ਾਸਤਰੀ ਵਲੋਂ ਪੂਜਾ ਕਰਵਾਈ ਗਈ, ਜਿਸ ਉਪਰੰਤ ਇਸ ਪਵਿੱਤਰ ਕਾਰਜ਼ ਦੀ ਨੀਂਹ ਰੱਖਣ ਦੀ ਰਸਮ ਅਦਾ ਕੀਤੀ ਗਈ। ਮੰਦਿਰ ਕਮੇਟੀ ਦੇ ਪ੍ਰਧਾਨ ਗੋਰਾ ਲੰਬੂ ਅਤੇ ਪਵਨ ਕੁਮਾਰ ਬਬਲਾ ਨੇ ਦੱਸਿਆ ਕਿ 50 ਸਾਲ ਤੋਂ ਵੀ ਵੱਧ ਬਣੇ ਇਸ ਪ੍ਰਾਚੀਨ ਮੁੱਖ ਦੁਆਰ ਦੀ ਨਾਜ਼ੁਕ ਹਾਲਤ ਕਾਰਨ ਕਮੇਟੀ ਵਲੋਂ ਇਸ ਦੇ ਪੁਨਰ ਨਿਰਮਾਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਆਰਕੀਟੈਕਚਰ ਬਬੀਤਾ ਰਿਸ਼ੀ (ਡਵੈਲ ਆਰਕੀਟੈਕਚਰ) ਵਲੋਂ ਤਿਆਰ ਨਕਸ਼ੇ ਅਤੇ ਐਲੀਵੇਸ਼ਨ ਅਨੁਸਾਰ ਇਸ ਦਾ ਨਿਰਮਾਣ ਕੀਤਾ ਜਾਵੇਗਾ।ਇਸ ਦੇ ਨਾਲ ਹੀ ਪਹਿਲੀ ਮੰਿਜ਼ਲ ` ਤੇ ਪੁਜਾਰੀ ਰਿਹਾਇਸ਼ ਦਾ ਵੀ ਨਿਰਮਾਣ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਇਸ ਮੰਦਰ ਦੇ ਅੰਦਰੂਨੀ ਹਿੱਸੇ ‘ਚ ਪਹਿਲਾਂ ਵੀ ਵੱਡੇ ਪੱਧਰ ‘ਤੇ ਸੇਵਾ ਕਾਰਜ਼ ਚੱਲ ਰਹੇ ਹਨ।
                 ਨੀਂਹ ਰੱਖਣ ਵਾਲਿਆਂ ਵਿੱਚ ਪੰਡਿਤ ਸੁਨੇਂਦਰ ਸ਼ਾਸਤਰੀ ਮੰਗਤ ਰਾਏ ਮੰਗੂ, ਸਤੀਸ਼ ਕੁਮਾਰ ਗਰਗ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਨਗਰ ਕੌਂਸਲ ਪ੍ਰਧਾਨ ਰੀਤੂ ਗੋਇਲ, ਕੌਂਸਲਰ ਰੀਨਾ ਰਾਣੀ, ਸਿਟੀ ਕਾਂਗਰਸ ਦੇ ਪ੍ਰਧਾਨ ਵਿਜੇੈ ਕੁਮਾਰ ਗੋਇਲ, ਸ੍ਰੀ ਸੋਮਨਾਥ ਗਰਗ (ਗੋਬਿੰਦ ਵਿਹਾਰ), ਜਤਿੰਦਰ ਰਿਸ਼ੀ, ਨੰਦ ਕਿਸ਼ੋਰ ਐਡਵੋਕੇਟ, ਸਾਬਕਾ ਮੀਤ ਪ੍ਰਧਾਨ ਬੁੱਧ ਰਾਮ ਗਰਗ, ਮੁਰਲੀ ਮਨੋਹਰ ਗੋਇਲ, ਸੁਰਿੰਦਰ ਕੁਮਾਰ ਪਾਣੀਪਤ, ਬਬਲੂ ਸਿੰਗਲਾ, ਦੇਵਿੰਦਰ ਵਸ਼ਿਸ਼ਟ, ਅੰਮ੍ਰਿਤ ਲਾਲ ਸਿੰਗਲਾ, ਫਕੀਰ ਚੰਦ ਗੋਇਲ, ਆਸ਼ੂਤੋਸ਼ ਆਰੀਆ, ਸ਼ਿਸ਼ਨ ਪਾਲ ਗਰਗ, ਡਾ. ਕ੍ਰਿਸ਼ਨ ਕੁਮਾਰ ਸ਼ਰਮਾ, ਕਾਲਾ ਮਿੱਤਲ, ਸੰਜੇ ਕੁਮਾਰ, ਵਿਜੇ ਕੁਮਾਰ ਭੋਲਾ, ਮਿਸਤਰੀ ਮੰਗੂ ਖ਼ਾਨ ਤੋਂ ਇਲਾਵਾ ਸ੍ਰੀ ਦੁਰਗਾ ਮੰਦਰ ਕਮੇਟੀ ਅਤੇ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਮੈਂਬਰ ਤੇ ਹੋਰ ਸ਼ਰਧਾਲੂ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …