ਨਵਾਂਸ਼ਹਿਰ, 28 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋੋਂ ਗੁੰਮ ਹੋਏ 76 ਮੋਬਾਇਲ ਫੋਨ ਟਰੇਸ ਕਰਕੇ ਸੀਨੀਅਰ ਕਪਤਾਨ
ਪੁਲਿਸ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ।ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਟੈਕਨੀਕਲ ਸਪੋਰਟ ਯੂਨਿਟ ਵੱਲੋਂ ਪਹਿਲਾਂ ਵੀ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨ ਤਕਨੀਕੀ ਸਾਧਨਾਂ ਰਾਹੀਂ ਟਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਸਨ।ਇਸੇ ਲੜੀ ਤਹਿਤ ਅੱਜ ਵੀ ਜਿਲ੍ਹਾ ਪੁਲਿਸ ਵੱਲੋ ਮਹਿੰਗੀ ਕੀਮਤ ਵਾਲੇ 76 ਗੁੰਮ ਹੋਏ ਸਮਾਰਟ ਮੋਬਾਇਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ।ਮੋਬਾਇਲ ਫੋਨਾਂ ਦੇ ਮਾਲਕ ਵੀ ਆਪਣੇ ਗੁੰਮ ਹੋਏ ਫੋਨ ਪ੍ਰਾਪਤ ਕਰਕੇ ਖੁਸ਼ ਦਿਖਾਈ ਦਿੱਤੇ ਅਤੇ ਜਿਲ੍ਹਾ ਪੁਲਿਸ ਦੀ ਸ਼ਲਾਘਾ ਕੀਤੀ।ਸੀਨੀਅਰ ਕਪਤਾਨ ਪੁਲਿਸ ਸੁ਼ਭਾਸ਼ ਨਗਰ ਵੱਲੋਂ ਲੋਕਾਂ ਨੁੰ ਅਪੀਲ ਕੀਤੀ ਗਈ ਕਿ ਉਹ ਆਪਣੇ ਮੋਬਾਇਲ ਫੋਨ ਗੁੰਮ ਹੋਣ ਦੀ ਸੂਰਤ ਵਿੱਚ ਤੁਰੰਤ ਪੁਲਿਸ ਨੂੰ ਸੂਚਨਾ ਦੇਣ।
ਇਸ ਮੌਕੇ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ, ਸਥਾਨਿਕ ਅਤੇ ਮਿਸ ਨਵਨੀਤ ਕੌਰ ਉਪ ਕਪਤਾਨ ਪੁਲਿਸ ਸਥਾਨਕ ਸੁਭਾਸ਼ ਨਗਰ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media