Wednesday, November 11, 2026

ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਖੇਤੀ ਲਈ ਨਾਕਸ ਬਿਜ਼ਲੀ ਵਿਰੁੱਧ ਸਮਰਾਲਾ ‘ਚ ਵਿਸ਼ਾਲ ਰੋਸ ਮਾਰਚ ਅੱਜ – ਰਾਜੇਵਾਲ

ਚੰਡੀਗੜ੍ਹ, 28 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਵਲੋਂ ਅੱਜ 10:30 ਵਜੇ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਤੋਂ ਕਿਸਾਨ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ।ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਨੋਟ ਰਾਹੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਹ ਅੇਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਰੋਜਾਨਾਂ ਟਿਊਬਵੈਲਾਂ ਲਈ ਬਿਜਲੀ ਮਿਲਦੀ ਹੈ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੇ ਵੱਖਰਾ ਕੰਚੂਮਰ ਕੱਢਿਆ ਹੋਇਆ ਹੈ।ਸਰਕਾਰ ਭਾਵੇਂ ਕੇਂਦਰ ਦੀ ਹੋਵੇ, ਭਾਵੇਂ ਸੂਬਾ ਸਰਕਾਰ, ਸਭ ਨੂੰ ਐਕਸਾਈਜ ਅਤੇ ਵੈਟ ਰਾਹੀਂ ਆਪੋ ਆਪਣੇ ਖਜ਼ਾਨੇ ਭਰਨ ਦੀ ਚਿੰਤਾ ਲੱਗੀ ਹੋਈ ਹੈ।ਸਿੱਟੇ ਵਜੋਂ ਖੇਤੀ, ਟਰਾਂਸਪੋਰਟ ਅਤੇ ਇੰਡਸਟਰੀ ਦੇ ਨਾਲ-ਨਾਲ ਮਹਿੰਗਾਈ ਕਾਰਨ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ।
               ਰਾਜੇਵਾਲ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਝੋਨੇ ਦੇ ਖੇਤਾਂ ‘ਚ ਪਾਣੀ ਨਹੀਂ ਖੜ੍ਹਦਾ।ਬਿਜਲੀ ਸਪਲਾਈ 4 ਤੋਂ 5 ਘੰਟੇ ਰੋਜਾਨਾ ਮੁਸ਼ਕਿਲ ਨਾਲ ਮਿਲਦੀ ਹੈ।ਡੀਜ਼ਲ ਖਰੀਦਣ ਲਈ ਕਿਸਾਨਾਂ ਦੇ ਪੱਲੇ ਕੁੱਝ ਨਹੀਂ।ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਅਥਾਹ ਗੁੱਸਾ ਹੈ।ਜੇਕਰ ਸਰਕਾਰ ਅਵੇਸਲੀ ਰਹੀ ਤਾਂ ਖਤਰਾ ਹੈ ਕਿ ਲੋਕ ਭੜਕ ਜਾਣਗੇ।
                 ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਨੂੰ ਸਵੇਰੇ 10 ਵਜੇ ਤੱਕ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਦੇ ਸਾਹਮਣੇ ਆਪੋ ਆਪਣੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿੱਚ ਪੁੱਜਣ।ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਆਪੋ ਆਪਣੇ ਟਰੈਕਟਰ ਨਾਲ ਟੋਚਨ ਵੀ ਲੈ ਕੇ ਆਉਣ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …