ਪਟਿਆਲਾ, 29 ਜੂਨ (ਪੰਜਾਬ ਪੋਸਟ ਬਿਊਰੋ) – ਦੁਬਈ ਦੇ ਸਟਾਰ ਜੈਮ ਗਰੁੱਪ ਮੁੱਖੀ ਭਾਵੇਸ਼ ਜਾਵੇਰੀ ਤੋਂ ਬਾਅਦ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਮੁਖੀ ਅਤੇ
ਦੁਬਈ ਦੇ ਉਘੇ ਸਿੱਖ ਬਿਜ਼ਨੈਸਮੈਨ ਡਾ. ਐਸ.ਪੀ ਸਿੰਘ ਓਬਰਾਏ ਅੰਤਰਰਾਸ਼ਟਰੀ ਫਲਾਈਟ ਵਿੱਚ ਜਾਣ ਵਾਲੇ ਬਣੇ ਜਿਨ੍ਹਾਂ ਨੇ ਇਕੱਲੇ ਯਾਤਰੀ ਵਜੋਂ 248 ਸੀਟਾਂ ਵਾਲੇ ਜਹਾਜ਼ ਵਿੱਚ ਸਫ਼ਰ ਕੀਤਾ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਵੇਸ਼ ਜਾਵੇਰੀ ਇਕੱਲੇ ਯਾਤਰੀ ਵਜੋਂ ਮੁੰਬਈ ਤੋਂ ਐਮੀਰੇਟਸ ਫਲਾਈਟ ‘ਤੇ ਦੁਬਈ ਗਏ ਸਨ।
ਡਾ. ਓਬਰਾਏ ਵਲੋਂ 740 ਡੀਰੀਹਮਸ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਕਰੰਸੀ 14800 ਰੁਪਏ ਦੇ ਕੇ ਇਹ ਯਾਤਰਾ ਕੀਤੀ ਗਈ।
ਬੀਤੇ ਦਿਨੀਂ ਡਾ. ਐਸ.ਪੀ ਸਿੰਘ ਓਬਰਾਏ ਪਟਿਆਲੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਮੁਖੀ ਗੋਹਰੇ ਮਸਕੀਨ ਨੂੰ ਪੰਡਤ ਸੋਮ ਦੱਤ ਦੀ ਯਾਦ ਵਿੱਚ ਇੱਕ ਐਂਬੂਲੈਂਸ ਭੇਂਟ ਕਰਨ ਤੋਂ ਬਾਅਦ ਗੁਰਦਾਸਪੁਰ ਵਿਚ ਇੱਕ ਲੈਬਾਰਟਰੀ ਦੇ ਲਈ ਜਗ੍ਹਾ ਵੇਖਣ ਤੋਂ ਬਾਅਦ ਤੜਕੇ ਏਅਰ ਇੰਡੀਆ ਦੀ ਫਲਾਈਟ ਲਈ ਅੰਮ੍ਰਿਤਸਰ ਪੁੱਜੇ ਸਨ।ਉਥੇ ਜਾ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਜਾਣ ਤੋਂ ਆਨਾਕਾਨੀ ਕੀਤੀ।
ਇਹ ਏਅਰ ਇੰਡੀਆ ਦੀ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਲਈ ਰਿਟਰਨ ਫਲਾਈਟ ਸੀ ਅਤੇ ਡਾ. ਓਬਰਾਏ ਨੂੰ ਇਉਂ ਲੱਗਾ ਕਿ ਕੋਵਿਡ ਪ੍ਰੋਟੋਕੋਲ ਦੇ ਚੱਲਦਿਆਂ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ।
ਡਾ. ਓਬਰਾਏ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਉਨ੍ਹਾਂ ਕੋਲ ਹੈ, ਉਹ ਖੁਦ ਆਪ ਦੁਬਈ ਦੇ ਗੋਲਡ ਵੀਜ਼ਾ ਕਾਰਡ ਹੋਲਡਰ ਹਨ, 48 ਘੰਟਿਆਂ ਦੀ ਪੀ.ਸੀ.ਆਰ ਰਿਪੋਰਟ ਤੋਂ ਇਲਾਵਾ 4 ਘੰਟੇ ਪਹਿਲਾਂ ਦੀ ਰੇਪਿਡ ਰਿਪੋਰਟ ਵੀ ਉਨ੍ਹਾਂ ਕੋਲ ਹੈ।ਇਸ ਤੋਂ ਉਪਰ ਦੁਬਈ ਤੋਂ ਰਿਟਰਨ ਪਰਮਿਟ ਵੀ ਉਨ੍ਹਾਂ ਕੋਲ ਹੈ।ਪਰ ਫੇਰ ਵੀ ਏਅਰ ਇੰਡੀਆ ਅਧਿਕਾਰੀ ਨਹੀਂ ਮੰਨੇ।
ਫਲਾਈਟ ਦੇ ਉਡਣ ਨੂੰ ਮਹਿਜ਼ 4 ਘੰਟੇ ਦਾ ਸਮਾਂ ਰਹਿ ਗਿਆ ਸੀ ਅਤੇ ਇਸ ਦੇ ਚੱਲਦਿਆਂ ਡਾ ਓਬਰਾਏ ਨੇ ਅੰਮ੍ਰਿਤਸਰ ਏਅਰਪੋਰਟ ਦੇ ਚੇਅਰਮੈਨ ਐਮ.ਪੀ ਗੁਰਜੀਤ ਔਜਲਾ ਅਤੇ ਏਵੀਏਸ਼ਨ ਮੰਤਰੀ ਹਰਦੀਪ ਪੁਰੀ ਨਾਲ ਸੰਪਰਕ ਸਾਧਿਆ ਅਤੇ ਮੰਤਰੀ ਹਰਦੀਪ ਪੁਰੀ ਦੇ ਦਖ਼ਲ ਤੋਂ ਬਾਅਦ ਏਅਰ ਇੰਡੀਆ ਦਾ ਸਟਾਫ਼ ਉਨਾਂ ਨੂੰ ਲਿਜਾਉਣ ਲਈ ਰਾਜ਼ੀ ਹੋਇਆ।
ਦੁਬਈ ਪਹੁੰਚੇ ਡਾ. ਓਬਰਾਏ ਨੇ ਫੋਨ ‘ਤੇ ਦੱਸਿਆ ਕਿ ਉਹ ਯੂ.ਏ.ਈ ਦੇ ਗੋਲਡਨ ਵੀਜ਼ਾ ਧਾਰਕ ਹਨ ਅਤੇ 12 ਜੂਨ ਨੂੰ ਭਾਰਤ ਆਏ ਸਨ। ਕੋਵਿਡ ਦੀ ਦੂਜੀ ਲਹਿਰ ਦੇ ਚੱਲਦਿਆਂ 24 ਅਪ੍ਰੈਲ ਤੋਂ ਯੂ.ਏ.ਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਫਲਾਈਟਾਂ ਬੰਦ ਹਨ, ਪਰ ਡਿਪਲੋਮੈਟਿਕ ਅਧਿਕਾਰੀ, ਗੋਲਡ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿੱਚ ਛੋਟ ਹੈ।
ਡਾ. ਓਬਰਾਏ ਨੇ ਯਾਤਰ ਵਿੱਚ ਸਹਿਯੋਗ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ ‘ਤੇ ਧੰਨਵਾਦ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media