Sunday, July 19, 2026

ਸਵਿਫਟ ਕਾਰ ਸਵਾਰ ਸਮੱਗਲਰ ਪਾਸੋਂ 380 ਗ੍ਰਾਮ ਹੈਰੋਇਨ ਬ੍ਰਾਮਦ

PPN06111414
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਨਸ਼ਿਆਂ ਖਿਲਾਫ ਅਰੰਭੀ ਮੁਹਿੰਮ ਤਹਿਤ ਸਥਾਨਕ ਰੇਲਵੇ ਫਾਟਕ ਗੁਮਾਨਪੁਰਾ ਰੋਡ ਤੋ ਪੁਲਿਸ ਸਪੈਸ਼ਲ਼ ਸਟਾਫ ਨੇ ਇੱਕ ਸਵਾਰ ਦੀ ਤਲਾਸ਼ੀ ਦੌਰਾਨ ਇੱਕ ਸਮੱਗਲਰ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋ 380 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ।ਸੂਚਨਾ ਅਨੁਸਾਰ ਸਵਿਫਟ ਕਾਰ ਪੀ.ਬੀ-46-ਐਨ-3220 ਵਿਚੋਂ ਗੁਮਾਨਪੁਰਾ ਫਾਟਕ ਨੇੜਿਓਂ ਜੋ ਵਿਅੱਕਤੀ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦੀ ਪਛਾਣ ਮਸ਼ਹੂਰ ਸਮੱਗਲਰ ਹਰਿੰਦਰ ਸਿੰਘ ਉਰਫ ਛੀਨਾ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਿਧੀਚੰਦ ਛੀਨਾ ਥਾਣਾ ਝਬਾਲ, ਜਿਲਾ ਤਰਨਤਾਰਨ ਹਾਲ ਮਕਾਨ ਨੰਬਰ 309, ਗੁਰੂ ਨਾਨਕਪੁਰਾ, ਛੇਹਰਟਾ ਵਜੋਂ ਹੋਈ ਹੈ, ਜੋ ਅਮਰੀਕ ਸਿੰਘ ਉਰਫ ਅੰਬਾ ਵਾਸੀ ਚੀਮਾ ਥਾਣਾ ਝਬਾਲ ਤੋ ਹੈਰੋਇਨ ਲਿਆ ਕੇ ਅੱਗੇ ਵੇਚਦਾ ਸੀ

ਇਸ ਸਬੰਧੀ ਸੂਚਨਾ ਦਿੰਦਿਆ ਹਰਜੀਤ ਸਿੰਘ ਬਰਾੜ ਏ.ਡੀ.ਸੀ.ਪੀ ਸਪੈਸ਼ਲ, ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋ ਨਸ਼ਿਆ ਦੇ ਬਚੇ-ਖੁਚੇ ਵਪਾਰੀਆਂ ਨੂੰ ਨਕੇਲ ਪਾਉਣ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆ, ਸਪੈਸ਼ਲ ਸਟਾਫ ਅੰਮ੍ਰਿਤਸਰ ਨੇ ਇਕ ਨਾਮੀ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ।ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੋਸ਼ੀ ਹਰਵਿੰਦਰ ਸਿੰਘ ਉਕਤ ਨੂੰ ਨੇੜੇ ਰੇਲਵੇ ਫਾਟਕ ਗੁਮਾਨਪੁਰਾ ਰੋਡ ਤੋ ਕਾਬੂ ਕਰਕੇ ਉਸ ਦੇ ਕਬਜੇ ਵਿਚੋ 380 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ, ਜਦ ਉਹ ਆਪਣੀ ਸਵਿਫਟ ਕਾਰ ਪੀ.ਬੀ-46-ਐਨ-3220 ‘ਤੇ ਗੁਮਾਨਪੁਰਾ ਸਾਈਡ ਤੋ ਆ ਰਿਹਾ ਸੀ।ਇਹ ਕਾਫੀ ਦੇਰ ਤੋ ਮਸ਼ਹੂਰ ਸਮੱਗਲਰ ਅਮਰੀਕ ਸਿੰਘ ਉਰਫ ਅੰਬਾ ਵਾਸੀ ਚੀਮਾ ਥਾਣਾ ਝਬਾਲ ਤੋ ਹੈਰੋਇਨ ਲਿਆ ਕੇ ਅੱਗੇ ਵੇਚਦਾ ਸੀ।ਉਕਤ ਸਮੱਗਲਰ ਦਾ ਇਸ ਨਾਲ ਵਾਹ ਸਾਲ 2013 ਵਿੱਚ ਪਿਆ ਸੀ।ਇਥੇ ਵਰਨਣਯੋਗ ਹੈ ਕਿ ਪਹਿਲਾ ਗ੍ਰਿਫਤਾਰ ਹੋਏ ਕਈ ਦੋਸ਼ੀਆਂ ਦੀ ਪੁੱਛ-ਗਿੱਛ ਦੋਰਾਨ ਇਸ ਦਾ ਨਾਮ ਆ ਚੁੱਕਾ ਸੀ ਤੇ ਇਹ ਆਪਣੇ ਆਪ ਨੂੰ ਬਚਾਉਣ ਲਈ ਹਜੂਰ ਸਾਹਿਬ ਵਿਖੇ ਚਲਾ ਗਿਆ ਸੀ।ਪਿਛਲੇ ਮਹੀਨੇ ਤੋ ਵਾਪਸ ਆ ਕੇ ਇਸ ਨੇ ਦੁਬਾਰਾ ਸਮਗਲਿੰਗ ਸ਼ੁਰੂ ਕਰ ਦਿੱਤੀ ਸੀ, ਜੋ ਹੁਣ ਪੁਲਿਸ ਦੇ ਕਾਬੂ ਆ ਗਿਆ।ਦੋਸ਼ੀ ਖਿਲਾਫ ਮੁਕੱਦਮਾ ਨੰਬਰ 373 ਮਿਤੀ 05.11.2014 ਜੁਰਮ 21ਫ਼61ਫ਼85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ ਵਿਖੇ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਪਾਸੋਂ ਬਾਰੀਕੀ ਨਾਲ ਪੁੱਛ-ਗਿਛ ਕੀਤੀ ਜਾ ਰਹੀ ਹੈ ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply