ਅੰਮ੍ਰਿਤਸਰ, 1 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦਾ ਯੂਨੀਵਰਸਿਟੀ ਸਮੈਸਟਰ ਪ੍ਰੀਖਿਆਵਾਂ ਦਾ ਬੀ. ਏ. ਦਾ ਨਤੀਜ਼ਾ ਸ਼ਾਨਦਾਰ ਰਿਹਾ।ਬੀ.ਏ
ਸਮੈਸਟਰ ਪਹਿਲਾਂ ਦੀਆਂ ਵਿਦਿਆਰਥਣਾਂ ਰੁਪਿੰਦਰ ਕੌਰ ਨੇ 72 ਫ਼ੀਸਦੀ ਅਤੇ ਹਿਮਾਨੀ ਨੇ 69 ਅੰਕਾਂ ਨਾਲ ਕਾਲਜ ’ਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੱਤੀ।
ਉਨ੍ਹਾਂ ਦੱਸਿਆ ਕਿ ਬੀ.ਏ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਜਸਪਿੰਦਰ ਕੌਰ ਨੇ 77 ਪ੍ਰਤੀਸ਼ਤ ਨਾਲ ਪਹਿਲਾ ਅਤੇ ਹਰਲੀਨ ਕੌਰ ਨੇ 76 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜਦ ਕਿ ਬੀ.ਏ ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣ ਪੂਨਮ ਨੇ 77 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਅਤੇ ਹਰਮਨਪ੍ਰੀਤ ਕੌਰ ਨੇ 76 ਪ੍ਰਤੀਸ਼ਤ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰ: ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਅਕਾਦਮਿਕ ਖੇਤਰ ’ਚ ਆਈਆਂ ਤਬਦੀਲੀਆਂ ਦੇ ਬਾਵਜ਼ੂਦ ਉਨ੍ਹਾਂ ਵਿੱਦਿਆ ਦਾ ਮਿਆਰ ਹੇਠਾਂ ਨਹੀਂ ਡਿੱਗਣ ਦਿੱਤਾ।ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media