ਵੱਖ-ਵੱਖ ਦੇਸ਼ਾਂ ਤੋਂ 500 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਲਿਆ ਹਿੱਸਾ – ਪ੍ਰਿੰ: ਆਰ.ਕੇ ਧਵਨ
ਅੰਮ੍ਰਿਤਸਰ, 1 ਜੁਲਾਈ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਫਾਰਮੇਸੀ ਦੇ ਫਾਰਮਾਲੋਜੀ ਵਿਭਾਗ ਵਿਖੇ ‘ਪੋਟੈਂਸ਼ੀਅਲ ਬੈਨੇਫਿਟਸ ਆਫ ਐਂਡ੍ਰੋਗ੍ਰਾਫੋਲਾਈਡ ਇਨ ਐਲੂਮੀਨੀਅਮ ਇੰਡੀਊਸਡ ਨਿਊਰੋਟਾਕਸਸਿਟੀ’ ਵਿਸ਼ੇ ’ਤੇ ਇਕ ਖੋਜ਼ ਕਾਰਜ਼ ਬੈਂਕਾਕ, ਥਾਈਲੈਂਡ ਵਿਖੇ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਆਰ.ਕੇ ਧਵਨ ਨੇ ਦੱਸਿਆ ਕਿ ‘ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਮੈਨਿਯੂਫੈਕਚਰਿੰਗ’ ’ਤੇ 8ਵੇਂ ਵਿਸ਼ਵ ਸੰਮੇਲਨ ’ਚ ਕਾਲਜ ਦੇ ਫੈਕਲਟੀ ਮੈਂਬਰ ਡਾ. ਨਿਤਿਸ਼ ਭਾਟੀਆ, ਐਸੋਸ਼ੀਏਟ ਪ੍ਰੋਫੈਸਰ (ਫਾਰਮਾਕੋਲਾਜੀ) ਵਲੋਂ ਜ਼ੁਬਾਨੀ ਪੇਸ਼ਕਾਰੀ ਦਿੱਤੀ ਗਈ।ਜਿਸ ਵਿਚ ਉਨ੍ਹਾਂ ਦੇ ਖੋਜ਼ ਪੱਤਰ ਨੂੰ ‘ਬੈਸਟ ਰਿਸਰਚ ਪੇਪਰ ਐਵਾਰਡ’ ਨਾਲ ਸਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਧਵਨ ਨੇ ਪ੍ਰੋ: ਭਾਟੀਆ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰੋ: ਭਾਟੀਆ ਦੁਆਰਾ ਹਾਸਲ ਕੀਤੀ ਗਈ ਇਸ ਉਪਲਬੱਧੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ’ਚ ਵੱਖ-ਵੱਖ ਦੇਸ਼ਾਂ ਦੇ 500 ਤੋਂ ਵੱਧ ਬੁਲਾਰਿਆਂ ਦੇ ਨਾਲ-ਨਾਲ ਪ੍ਰਤੀਭਾਗੀਆਂ ਨੇ (ਵਰਚੁਅਲੀ) ਭਾਗ ਲਿਆ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਫ਼ਖਰ ਦੀ ਗੱਲ ਹੈ ਕਿ ਕਾਲਜ ’ਚ ਕੀਤੇ ਗਏ ਖੋਜ਼ ਕਾਰਜ਼ ਨੂੰ ਵਿਸ਼ਵ ਪੱਧਰ ’ਤੇ ਪਚਾਣ ਮਿਲ ਰਹੀ ਹੈ ।