
ਜੰਡਿਆਲਾ ਗੁਰੂ, 6 ਨਵੰਬਰ (ਹਰਿੰਦਰਪਾਲ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੈਰੋਵਾਲ ਰੋਡ ਜੰਡਿਆਲਾ ਗੁਰੂ ਵੱਲੋਂ ਕਲ੍ਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਫੁਲਾਂ ਨਾਲ ਲੱਦੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਬਿਤ ਸਨ। ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਅਰੰਭ ਹੋ ਕੇ ਘਾਹ ਮੰਡੀ ਚੌਂਕ, ਵਾਲਮੀਕ ਚੌਂਕ, ਸਰਾਂ ਰੋਡ ਹੁੰਦੇ ਹੋਏ ਜੀ.ਟੀ. ਰੋਡ ਵਾਇਆ ਬਿਜਲੀ ਘਰ ਤੋਂ ਜੋਤੀਸਰ ਕਲੋਨੀ, ਮੱਲੀਆਣਾ ਕਲੋਨੀ, ਸ਼ਹੀਦ ਉਧਮ ਸਿੰਘ ਚੌਂਕ, ਗੁਰਦਵਾਰਾ ਤਪ ਅਸਥਾਨ ਬਾਬਾ ਹੰਦਾਲ ਜੀ, ਜੱਟੇਆਣਾ ਗੁਰਦੁਵਾਰਾ, ਮੋਰੀ ਗੇਟ, ਨੂਰਦੀ ਬਜ਼ਾਰ, ਭੀੜਾ ਬਜ਼ਾਰ, ਚੌੜਾ ਬਜ਼ਾਰ, ਬਜ਼ਾਰ ਠਠਿਆਰਾਂ ਤੋਂ ਹੋ ਕੇ ਤਰਨ ਤਾਰਨ ਰੋਡ, ਸ਼ੇਖਫੱਤਾ ਗੇਟ, ਗੁਰਦਵਾਰਾ ਭਾਈ ਘਨ੍ਹਈਆ ਜੀ, ਗਾਰਦ ਬਜ਼ਾਰ, ਤੋਂ ਘਾਹ ਮੰਡੀ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਈ।
ਰਸਤੇ ਭਰ ਵਿੱਚ ਸੰਗਤਾਂ ਲਈ ਤਰਾਂ-ਤਰਾਂ ਦੇ ਲੰਗਰ ਲਗਾਏ ਗਏ ਸਨ। ਨਗਰ ਭਰ ਦੇ ਸਕੂਲਾਂ ਵੱਲੋਂ ਬੱਚਿਆਂ ਸਮੇਤ ਨਗਰ ਕੀਰਤਨ ਵਿੱਚ ਹਾਜਰੀ ਭਰੀ ਗਈ।ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਡਵੋਕੇਟ ਰਾਜ ਕੁਮਾਰ ਮਲਹੋਤਰਾ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਅਮਰਜੀਤ ਸਿੰਘ ਬੰਡਾਲਾ ਨੇ ਹਾਜ਼ਰੀ ਭਰੀ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਉ ਭੇਂਟ ਕੀਤੇ। ਬੱਚਿਆਂ ਵੱਲੋਂ ਖੇਡਿਆ ਗਿਆ ਗਤਕਾ ਲੋਕਾਂ ਲਈ ਵਿਸ਼ੇਸ਼ ਖਿਚ ਦਾ ਕੇਂਦਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media