Saturday, July 25, 2026

ਚੇਅਰਮੈਨ ਪੱਲੀ ਝਿੱਕੀ ਨੇ ਆਰੰਭ ਕਰਵਾਇਆ 45 ਲੱਖ ਦੀ ਲਾਗਤ ਵਾਲੀ ਸੜਕ ਦਾ ਨਿਰਮਾਣ ਕਾਰਜ਼

ਨਵਾਂਸ਼ਹਿਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਅੱਜ ਨਜ਼ਦੀਕੀ ਪਿੰਡ ਮਾਹਿਲ ਗਹਿਲਾ ਵਿਖੇ ਨਵੀਂ ਬਣਨ ਜਾ ਰਹੀ ਸੜਕ ਦਾ ਨਿਰਮਾਣ ਕਾਰਜ਼ ਸ਼ੁਰੂ ਕਰਵਾਇਆ।ਉਨਾਂ ਕਿਹਾ ਕਿ ਬੰਗਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ।ਬੰਗਾ-ਗੜ੍ਹਸ਼ੰਕਰ ਤੋਂ ਮਾਹਿਲ ਗਹਿਲਾ ਨੂੰ ਜਾਣ ਵਾਲੀ 2.80 ਕਿਲੋਮੀਟਰ ਲੰਬੀ ਅਤੇ 16 ਫੁੱਟ ਚੌੜੀ ਇਸ ਸੜਕ ਦੇ ਨਿਰਮਾਣ ’ਤੇ ਕੁੱਲ 45 ਲੱਖ ਰੁਪਏ ਦੀ ਲਾਗਤ ਆਵੇਗੀ।ਇਹ ਸੜਕ ਅਗਲੇ 4-5 ਦਿਨਾਂ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਐਕਸੀਅਨ ਮੰਡੀ ਬੋਰਡ ਜਗਦੀਪ ਸਿੰਘ, ਐਸ.ਡੀ.ਓ ਰੁਪਿੰਦਰ ਕੁਮਾਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ, ਮੈਂਬਰ ਬਲਾਕ ਸੰਮਤੀ ਕਮਲੇਸ਼ ਰਾਣੀ, ਬਲਾਕ ਪ੍ਰਧਾਨ ਸੋਨੂੰ ਝਿੱਕਾ, ਜੇ.ਈ ਅਵਤਾਰ ਸਿੰਘ, ਸਰਪੰਚ ਚਰਨਜੀਤ ਸਿੰਘ, ਚਾਂਦੀ ਸੁਮਨ, ਭਗਤ ਰਾਮ, ਸੰਦੀਪ ਸਿੰਘ, ਮਨਜੀਤ ਕੌਰ ਅਤੇ ਸੱਤਿਆ ਦੇਵੀ (ਸਾਰੇ ਪੰਚ), ਸਾਬਕਾ ਪੰਚ ਬਲਵਿੰਦਰ ਦਾਰਾ, ਗੁਰਪ੍ਰੀਤ ਕੌਰ, ਐਨ.ਆਰ.ਆਈ ਧਰਮਪਾਲ, ਨੰਬਰਦਾਰ ਸ਼ਿੰਗਾਰਾ ਸਿੰਘ, ਬਾਬਾ ਜੋਗਾ ਸਿੰਘ, ਸੁਰਜੀਤ ਪਾਠਕ, ਹਰਭਜਨ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …