ਡਿਸਪੈਂਸਰੀ ਨੂੰ ਅਲਮਾਰੀ, ਵੱਡੀ ਕੁਰਸੀ ਅਤੇ ਇਨਵਰਟਰ ਦਾਨ
ਸਮਰਾਲਾ, 7 ਜੁਲਾਈ (ਇੰਦਰਜੀਤ ਸਿੰਘ ਕੰਗ) – ਪਿੰਡਾਂ ਵਿੱਚ ਚੱਲਦੇ ਮੁੱਢਲੇ ਸਿਹਤ ਕੇਂਦਰਾਂ (ਐਚ.ਡਵਲਯੂ.ਸੀ) ਬਲਾਕ ਮਾਛੀਵਾੜਾ ਦੇ ਪਿੰਡ ਕੋਟਾਲਾ ਦੇ ਡਾ.
ਸਤਪ੍ਰੀਤ ਕੌਰ (ਸੀ.ਐਚ.ਓ), ਸਵਿਤਾ ਰਾਣੀ (ਐਮ.ਪੀ.ਐਚ.ਡਵਲਯੂ) ਅਤੇ ਦਰਸ਼ਨ ਸਿੰਘ ਹੈਲਥ ਵਰਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਕੁੱਝ ਦਾਨੀ ਸੱਜਣਾਂ ਨੂੰ ਪਿੰਡ ਕੋਟਾਲਾ ਵਿੱਚ ਚੱਲਦੇ ਮੁੱਢਲੇ ਸਿਹਤ ਕੇਂਦਰ ਜੋ ਕਿ ਕੋਟਾਲਾ, ਹੇਡੋਂ ਅਤੇ ਮੱਲਮਾਜ਼ਰਾ ਤਿੰਨ ਪਿੰਡਾਂ ਦਾ ਸਾਂਝਾ ਕੇਂਦਰ ਹੈ।ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਰੱਖਣ ਲਈ ਇਕ ਅਲਮਾਰੀ, ਡਾ. ਮੈਡਮ ਲਈ ਕੁਰਸੀ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਕ ਇਨਵਰਟਰ ਲਗਵਾਉਣ ਦੀ ਬੇਨਤੀ ਕੀਤੀ ਗਈ ਸੀ।ਸੋ ਦਾਨੀ ਸੱਜਣਾਂ ਨੇ ਇਹ ਬੇਨਤੀ ਝੱਟ ਪ੍ਰਵਾਨ ਕਰਦੇ ਹੋਏ ਸਾਰਾ ਸਮਾਨ ਹਾਜ਼ਰ ਕਰ ਦਿੱਤਾ ਅਤੇ ਇਨਵਰਟਰ ਲਗਵਾ ਕੇ ਚਾਲੂ ਕਰਵਾ ਦਿੱਤਾ।
ਤਕਰੀਬਨ ਪੱਚੀ ਹਜ਼ਾਰ ਦਾ ਖਰਚਾ ਚੁੱਕਣ ਲਈ ਸਮੁੱਚੇ ਸਟਾਫ਼ ਨੇ ਦਾਨੀ ਵੀਰਾਂ ਗੁਰਮੀਤ ਸਿੰਘ ਨਾਗਰਾ (ਯੂ.ਐਸ.ਏ) ਰਾਹੀਂ ਕੁਲਵਿੰਦਰ ਸਿੰਘ ਨਾਗਰਾ, ਪਿਆਰਾ ਸਿੰਘ ਨਾਗਰਾ, ਭੁਪਿੰਦਰ ਸਿੰਘ ਲੰਬੜਦਾਰ, ਪਰਮਜੀਤ ਸਿੰਘ ਪੰਮਾ ਟੋਡਰਪੁਰ (ਪਿਤਾ ਕਰਮ ਸਿੰਘ ਗਾਮੀ ਦੀ ਯਾਦ ਵਿੱਚ), ਰਮਨ ਕੁਮਾਰ ਦੁਕਾਨਦਾਰ, ਹਰਵਿੰਦਰ ਸਿੰਘ ਸ਼ਾਹੀ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਵਾਲ਼ੇ, ਦਲਜਿੰਦਰ ਸਿੰਘ ਢਿੱਲੋਂ, ਗੁਰਬਖ਼ਸ ਸਿੰਘ ਭੋਲਾ, ਸਤਨਾਮ ਸਿੰਘ ਸੱਤਾ ਅਤੇ ਸਮਾਜਸੇਵੀ ਦੀਪ ਦਿਲਬਰ ਦਾ ਧੰਨਵਾਦ ਕੀਤਾ।
ਇਸ ਮੌਕੇ ’ਤੇ ਪਿੰਡ ਕੋਟਾਲਾ ਦੀ ਸਰਪੰਚ ਰਣਜੀਤ ਕੌਰ ਤੂਰ, ਛਿੰਦਰਪਾਲ ਕੌਰ, ਕਮਲਜੀਤ ਕੌਰ ਅਤੇ ਮਨਪ੍ਰੀਤ ਕੌਰ (ਤਿੰਨੇ ਆਸ਼ਾ ਵਰਕਰ) ਅਤੇ ਰਾਮ ਦਾਸ ਲੁਧਿਆਣਾ ਵੀ ਮੌਜ਼ੂਦ ਸਨ।
Punjab Post Daily Online Newspaper & Print Media