Sunday, September 20, 2026

ਖੇਤੀਬਾੜੀ ਸਕੱਤਰ ਵਲੋਂ ਕਿਸਾਨਾਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਵੱਲ ਮੁੜਨ ਦਾ ਸੱਦਾ

ਕਪੂਰਥਲਾ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਦੇ ਸਕੱਤਰ ਧਰਮਿੰਦਰ ਸ਼ਰਮਾ ਆਈ.ਐਫ.ਐਸ ਵਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਕਪੂਰਥਲਾ ਜਿਲ੍ਹੇ ਵਿਚ ਚੱਲ ਰਹੇ ਕੰਮਾਂ ਦਾ ਮੁਲਾਂਕਣ ਕਰਨ ਦੌਰਾਨ ਕਿਸਾਨਾਂ ਨੂੰ ਤੁਪਕਾ ਸਿੰਚਾਈ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਜ਼ਮੀਨ ਹੇਠਲੇ ਪਾਣੀ ਨੂੰ ਤੇਜ਼ੀ ਨਾਲ ਡਿੱਗਣ ਤੋਂ ਰੋਕਿਆ ਜਾ ਸਕੇ।
              ਉਨ੍ਹਾਂ ਕਿਹਾ ਕਿ ਕਿਸਾਨ ਬਾਗ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਤੁਪਕਾ ਸਿੰਚਾਈ ਸਿਸਟਮ ਲਗਾਉਣ ਅਤੇ ਸਰਕਾਰ ਵਲੋਂ ਮਿਲ ਰਹੀ 80% ਤੋਂ 90% ਤੱਕ ਦੀ ਸਬਸਿਡੀ ਦਾ ਲਾਭ ਲੈਣ।ਪੰਜਾਬ ਸਰਕਾਰ ਵਲੋਂ ਭੂਮੀ ਤੇ ਜਲ ਸੰਭਾਲ ਵਿਭਾਗ ਰਾਹੀਂ ਆਰ.ਕੇ.ਵੀ.ਵਾਈ ਅਧੀਨ ਜ਼ਮੀਨ ਦੋਜ਼ ਪਾਈਪਾਂ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ
                 ਮਾਈਕਰੋ ਸਪਰਿੰਕਲਰ/ਡਰਿਪ ਇਰੀਗੇਸ਼ਨ ਅਤੇ ਰੇਨ ਗੰਨ ਸਿੰਚਾਈ ਯੋਜਨਾਵਾਂ ਚੱਲ ਰਹੀਆਂ ਹਨ।
                  ਉਨ੍ਹਾਂ ਦੇ ਦੌਰੇ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮਹਿੰਦਰ ਸਿੰਘ ਸੈਣੀ ਭੂਮੀ ਪਾਲ ਜਲੰਧਰ, ਦਿਲਾਵਰ ਸਿੰਘ, ਮੰਡਲ ਭੂਮੀ ਰੱਖਿਆ ਅਫਸਰ, ਜਲੰਧਰ ਮਨਪ੍ਰੀਤ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ ਕਪੂਰਥਲਾ, ਸੁਸ਼ੀਲ ਕੁਮਾਰ ਭੂਮੀ ਰੱਖਿਆ ਅਫਸਰ ਕਪੂਰਥਲਾ ਵੀ ਹਾਜ਼ਰ ਸਨ।
                ਉਹਨਾਂ ਵਲੋਂ ਪਿੰਡ ਡੈਣਵਿੰਡ ਵਿਖੇ ਬਾਗ ਵਿੱਚ ਲਗੇ ਤੁਪਕਾ ਸਿੰਚਾਈ ਸਿਸਟਮ ਨੂੰ ਵੇਖਿਆ ਗਿਆ।ਜਿਸ ਵਿੱਚ ਕਿਸਾਨ ਵਲੋਂ ਰਵਾਇਤੀ ਫਸਲੀ ਚੱਕਰ ਤੋਂ ਹਟ ਕੇ ਫਲਦਾਰ ਬੂਟੇ ਲਗਾਏ ਹੋਏ ਹਨ।ਉਨ੍ਹਾਂ ਕਿਹਾ ਕਿ ਕਿਸਾਨ ਬਾਗ ਲਗਾਉਣ, ਸਬਜ਼ੀਆਂ, ਦਾਲਾਂ ਦੀ ਕਾਸ਼ਤ ਵੱਲ ਵਧੇਰੇ ਤਵੱਜ਼ੋ ਦੇਣ।
ਇਸ ਮੌਕੇ ਭੂਮੀ ਪਾਲ ਜਲੰਧਰ ਨੇ ਦੱਸਿਆ ਕਿ ਬਾਗਾਂ ਵਿੱਚ ਇਸ ਤੁਪਕਾ ਸਿੰਚਾਈ ਸਿਸਟਮ ਨਾਲ 40 ਫੀਸਦੀ ਤੋਂ 60 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ 10 ਤੋਂ 20 ਫੀਸਦੀ ਫਸਲ ਦਾ ਝਾੜ ਵੀ ਵੱਧ ਹੁੰਦਾ ਹੈ ।
                    ਉਨਾਂ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਸੀਵਰੇਜ਼ ਟਰੀਟਮੈਂਟ ਪਲਾਂਟ ਕਪੂਰਥਲਾ ਤੋਂ ਸੋਧੇ ਗੋਏ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਸਤੇ ਪਿਛਲੇ ਸਮੇਂ ਮੁਕੰਮਲ ਹੋਏ ਪ੍ਰੋਜੈਕਟ ਦਾ ਮੁਆਇਨਾ ਕੀਤਾ ।
                   ਇਸ ਮੌਕੇ ਖੇਤਰੀ ਖੋਜ਼ ਸਟੇਸ਼ਨ ਕਪੂਰਥਲਾ ਦੇ ਡਾਇਰੈਕਟਰ ਡਾ: ਪਰਮਜੀਤ ਸਿੰਘ ਅਤੇ ਉਹਨਾਂ ਦਾ ਸਟਾਫ ਅਤੇ ਇਸ ਪ੍ਰੋਜੈਕਟ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ।ਇਸ ਟਰੀਟਮੈਂਟ ਪਲਾਂਟ ਨਾਲ 200 ਏਕੜ ਰਕਬਾ ਸਿੰਚਾਈ ਤਹਿਤ ਆਇਆ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …