Sunday, April 12, 2026

ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਹੋਈ

ਚੋਣਾਂ ਤੋਂ ਪਹਿਲਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ – ਜਸਦੇਵ ਬਰਮਾ

ਸਮਰਾਲਾ, 11 ਜੁਲਾਈ (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਜਸਦੇਵ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਚੌਂਕੀਦਾਰਾਂ ਨੇ ਭਾਗ ਲਿਆ।
                  ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਪਿੰਡ ਗੋਸਲਾਂ ਦੇ ਚੌਂਕੀਦਾਰ ਹਰਬੰਸ ਸਿੰਘ ਦੀ ਹੋਈ ਮੌਤ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਪੇਂਡੂ ਚੌਂਕੀਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ। ਇਸ ਸਬੰਧੀ ਮਤਾ ਪਾਸ ਕੀਤਾ ਗਿਆ ਕਿ ਸੰਸਾਰ ਭਰ ਵਿੱਚ ਫੈਲੀ ਕੋਰੋਨਾ ਬਿਮਾਰੀ ਕਾਰਨ ਫਰੰਟਲਾਈਨ ‘ਤੇ ਕੰਮ ਕਰਦੇ ਮੁਲਾਜ਼ਮਾਂ ਲਈ 50 ਲੱਖ ਦਾ ਬੀਮਾ ਅਤੇ ਵਿਸ਼ੇਸ਼ ਭੱਤਾ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜਿਨ੍ਹਾਂ ਚਿਰ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਉਦੋਂ ਤੱਕ ਚੌਂਕੀਦਾਰਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਜਾਵੇ।ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਪੇਂਡੂ ਚੌਂਕੀਦਾਰਾਂ ਦਾ ਮਾਣ ਭੱਤਾ 2500 ਰੁਪਏ ਕਰਨ ਦਾ ਐਲਾਨ ਕੀਤਾ ਸੀ, ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਪ੍ਰਧਾਨ ਜਸਦੇਵ ਸਿੰਘ ਬਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਚੌਂਕੀਦਾਰਾਂ ਦੀਆਂ ਅਤਿ ਜਰੂਰੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੁਣ ਮੁੜ ਚੋਣਾਂ ਸਿਰ ਤੇ ਆ ਚੁੱਕੀਆਂ ਹਨ।ਪਰ ਅਜੇ ਤੱਕ ਵਾਅਦੇ ਪੂਰੇ ਨਹੀਂ ਕੀਤੇ ਗਏ।ਉਨ੍ਹਾਂ ਪੰਜਾਬ ਸਰਕਾਰ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਕੁੱਝ ਸਮੇਂ ਅੰਦਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਧਿਆਨ ਨਾ ਦਿੱਤਾ ਤਾਂ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
                    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਾਸ ਸਿੰਘ ਮਾਨੂੰਪੁਰ ਮੀਤ ਪ੍ਰਧਾਨ, ਰਮੇਸ਼ ਸਿੰਘ ਘਰਖਣਾ ਖਜ਼ਾਨਚੀ, ਕੁਲਦੀਪ ਸਿੰਘ ਹਰਿਓਂ ਸਕੱਤਰ, ਬਾਵਾ ਸਿੰਘ ਦਿਆਲਪੁਰਾ, ਮੇਵਾ ਸਿੰਘ ਟੋਡਰਪੁਰ, ਗੁਲਜਾਰ ਸਿੰਘ ਘੁਲਾਲ, ਅਮਰੀਕ ਸਿੰਘ ਕੋਟਲਾ ਭੜੀ, ਅਮਰਜੀਤ ਸਿੰਘ ਸਲੌਦੀ, ਨਿਰਮਲ ਸਿੰਘ ਸਲੌਦੀ, ਮੇਵਾ ਸਿੰਘ ਚਹਿਲਾਂ, ਕਰਮਜੀਤ ਸਿੰਘ ਕਲਾਲ ਮਾਜਰਾ, ਛੱਜੂ ਸਿੰਘ ਨੀਲੋਂ, ਕੁਲਵੰਤ ਸਿੰਘ ਮਾਨੂੰਪੁਰ, ਲਵਪ੍ਰੀਤ ਸਿੰਘ ਗੋਸਲਾਂ, ਨਰਾਤਾ ਸਿੰਘ ਖਹਿਰੇ, ਬਿਸ਼ਨ ਸਿੰਘ ਲੋਪੋਂ, ਕਰਨੈਲ ਸਿੰਘ ਬਘੌਰ, ਅਜਮੇਰ ਸਿੰਘ ਰੁਪਾਲੋਂ, ਸੋਹਣ ਸਿੰਘ ਹੇਡੋਂ, ਅਵਤਾਰ ਸਿੰਘ ਨੌਲੜੀ, ਸੁਖਵਿੰਦਰ ਸਿੰਘ ਮੱਲ ਮਾਜਰਾ, ਹਰਭਜਨ ਸਿੰਘ ਬੌਂਦਲ, ਗੁਰਦੀਪ ਸਿੰਘ ਮੁਸ਼ਕਾਬਾਦ, ਨੂਰ ਮੁਹੰਮਦ ਰਾਜੇਵਾਲ, ਜਰਨੈਲ ਸਿੰਘ ਬਗਲੀ, ਬੂਟਾ ਸਿੰਘ ਜਲਣਪੁਰ, ਗੁਰਮੇਲ ਸਿੰਘ ਰੋਹਲੇ, ਚਰਨਜੀਤ ਸਿੰਘ ਬਹਿਲੋਲਪੁਰ, ਹਰਬੰਸ ਸਿੰਘ ਬਗਲੀ ਆਦਿ ਤੋਂ ਇਲਾਵਾ ਤਹਿਸੀਲ ਸਮਰਾਲਾ ਦੇ ਚੌਂਕੀਦਾਰ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …