ਸਮਰਾਲਾ, 12 ਜੁਲਾਈ (ਇੰਦਰਜੀਤ ਸਿੰਘ ਕੰਗ) – ਸਰਕਾਰੀ ਆਈ.ਟੀ.ਆਈਜ਼ ਅਧੀਨ ਪਿਛਲੇ 11-12 ਸਾਲਾਂ ਤੋਂ ਅਨੁਸੂਚਿਤ/ ਪੱਛੜੀਆਂ ਜਾਤੀਆਂ ਦੇ ਬੱਚਿਆਂ
ਲਈ ‘ਨਿਊ ਵੋਕੇਸ਼ਨਲ ਟੇ੍ਰਨਿੰਗ ਸਕੀਮ ਆਫ ਐਸ.ਸੀ’ ਚੱਲ ਰਹੀ ਹੈ।ਇਸ ਸਕੀਮ ਨੂੰ ਵਿਭਾਗ ਵਲੋਂ ਭਲਾਈ ਵਿਭਾਗ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ।ਜਿਸ ਅਧੀਨ ਸਰਕਾਰੀ ਆਈ.ਈ.ਆਈ ਤੋਂ ਲਗਭਗ ਹਰ ਸਾਲ 3000 ਤੋਂ ਵੱਧ ਬੱਚੇ ਸਿੱੱਖਿਆ ਪ੍ਰਾਪਤ ਕਰ ਰਹੇ ਹਨ।ਜਿਆਦਾਤਰ ਉਹ ਬੱਚੇ ਹੁੰਦੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਮਾੜੀ ਹੋਣ ਕਾਰਨ, ਵੱਡੀਆਂ ਫੀਸਾਂ ਨਹੀਂ ਭਰ ਸਕਦੇ।
ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਸੈਸ਼ਨ 2021-22 ਵਿੱਚ ਇਸ ਦਾਖਲੇ ‘ਤੇ ਰੋਕ ਲਗਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਹਜਾਰਾਂ ਐਸ.ਸੀ. ਬੱਚਿਆਂ ਦਾ ਭਵਿੱਖ ਦਾਅ ਤੇ ਲੱਗ ਚੁੱਕਾ ਹੈ।ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ 120 ਦੇ ਕਰੀਬ ਠੇਕਾ ਅਧਾਰਿਤ ਇੰਸਟ੍ਰਕਟਰ ਰੱਖੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਵੀ ਇਸ ਸਕੀਮ ਅਧੀਨ ਮਿਲ ਰਹੀ ਤਨਖਾਹ ਤੋਂ ਚੱਲ ਰਿਹਾ ਹੈ।ਜੇਕਰ ਪੰਜਾਬ ਸਰਕਾਰ ਨੇ ਇਹ ਸਕੀਮ ਬੰਦ ਕਰ ਦਿੱਤੀ ਤਾਂ ਇਨ੍ਹਾਂ ਇੰਸਟ੍ਰੱਕਟਰਾਂ ਦਾ ਜੀਵਨ ਵੀ ਤਬਾਹ ਹੋ ਜਾਵੇਗਾ।
ਸਰਕਾਰੀ ਆਈ.ਟੀ.ਆਈ ਇੰਸਟ੍ਰਕਟਰਜ਼ ਯੂਨੀਅਨ ਪੰਜਾਬ ਦਾ ਇੱਕ ਵਫਦ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਕਰਨਵੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਇਸ ਸਕੀਮ ਨੂੰ ਦੋਬਾਰਾ ਚਾਲੂ ਰੱਖਣ ਤੇ ਆਪਣੀਆਂ ਮੁਸ਼ਕਿਲਾਂ ਸਬੰਧੀ ਮਿਲਿਆ।ਉਨ੍ਹਾਂ ਮੰਗ ਪੱਤਰ ‘ਚ ਕਿਹਾ ਕਿ ਇਸ ਸਕੀਮ ਨੂੰ ਚਾਲੂ ਰੱਖਣ ਲਈ ਪੰਜਾਬ ਸਰਕਾਰ ਨੇ ਸਾਲ 2021-22 ਲਈ 6 ਕਰੋੜ ਰੁਪਏ ਦਾ ਬਜਟ ਵੀ ਰੱਖਆ ਗਿਆ ਹੈ।ਦਾਖਲੇ ਵਾਲੀ ਫਾਇਲ ਭਲਾਈ ਵਿਭਾਗ ਨੇ ਐਫ.ਡੀ ਵਿਭਾਗ ਨੂੰ ਪ੍ਰਵਾਨਗੀ ਲਈ ਭੇਜੀ ਗਈ ਸੀ, ਪਰ ਐਫ.ਡੀ ਵਿਭਾਗ ਵਲੋਂ ਪ੍ਰਵੱਨਗੀ ਨਹੀਂ ਦਿੱਤੀ ਜਾ ਰਹੀ।ਹਲਕਾ ਵਿਧਾਇਕ ਅਮਰੀਕ ਸਿੰਘ ਢਿਲੋਂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਉਹ ਖੁਦ ਨਿੱਜੀ ਤੌਰ ਤੇ ਧਿਆਨ ਦੇ ਐਫ.ਡੀ ਵਿਭਾਗ ਨੂੰ ਪੱਤਰ ਲਿਖ ਕੇ ਇਸ ਕੋਰਸ ਵਿੱਚ ਦਾਖਲਾ ਖੋਲਣ ਲਈ ਲਿਖਣਗੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media