ਸਮਰਾਲਾ, 12 ਜੁਲਾਈ (ਇੰਦਰਜੀਤ ਸਿੰਘ ਕੰਗ) – ਮੁਸਲਿਮ ਮਹਾਂ ਸਭਾ ਪੰਜਾਬ ਤਹਿਸੀਲ ਸਮਰਾਲਾ ਦੀ ਮੀਟਿੰਗ ਮਦੀਨਾ ਮਸਜਿਦ ਪਿੰਡ ਉਟਾਲਾਂ ਵਿਖੇ ਹੋਈ।
ਜਿਸ ਵਿੱਚ ਸਿਤਾਰ ਮੁਹੰਮਦ ਲਿਬੜਾ (ਮੈਂਬਰ ਵਕਫ ਬੋਰਡ) ਕਨਵੀਨਰ ਮੁਸਲਿਮ ਮਹਾਂਸਭਾ ਪੰਜਾਬ, ਸੂਬਾ ਕਮੇਟੀ ਮੈਂਬਰ ਕਮਲਜੀਤ ਨਿੰਨੀ ਕਬੱਡੀ ਕੋਚ, ਅਕਬਰ ਖਾਨ ਲੁਧਿਆਣਾ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ, ਮੂਲ ਪੰਜਾਬੀ ਮੁਸਲਿਮ ਸਮਾਜ ਨੂੰ ਹੱਕਾਂ ਲਈ ਜਾਗਰੂਕ ਕਰਨਾ, ਸਮਾਜ ਸੁਧਾਰ ਲਹਿਰ ਸ਼ੁਰੂ ਕਰਨ ਤੋਂ ਇਲਾਵਾ ਮੁਸਲਿਮ ਸਮਾਜ ਦੇ ਲੋਕਾਂ ਨੂੰ ਲਾਮਬੰਦ ਕਰਨਾ ਆਦਿ ਮੁੱਦੇ ਵਿਚਾਰੇ ਗਏ।
ਸਿਤਾਰ ਮੁਹੰਮਦ ਲਿਬੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਤਕਲੀਫਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਏਜੰਡੇ ‘ਤੇ ਲਿਆ ਕੇ ਉਨਾਂ ਦੇ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਕਰਵਾਏ ਜਾਣਗੇ।ਉਨ੍ਹਾਂ ਅੱਗੇ ਕਿਹਾ ਕਿ ਅੱਜ ਮੂਲ ਪੰਜਾਬੀ ਸਿਹਤ, ਸਾਫ ਸਫਾਈ, ਦਹੇਜ ਪ੍ਰਤੀ, ਭਰੂਣ ਹੱਤਿਆ ਖਿਲਾਫ, ਗਰੀਬ ਅਤੇ ਹੋਣਹਾਰ ਬੱਚਿਆਂ ਦੀ ਮਦਦ ਲਈ ਜਾਗਰੂਕਤਾ ਲਹਿਰ ਚਲਾਈ ਜਾਵੇਗੀ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਜਿਕ ਕੁਰੀਤੀਆਂ ਨੂੰ ਤਿਆਗ ਕੇ ਇੱਕ ਨਵੇਂ ਸਮਾਜ ਦੀ ਨੀਂਹ ਰੱਖਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ।ਜਿਸ ਨਾਲ ਉਹ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਨ। ਸਿਤਾਰ ਮੁਹੰਮਦ ਲਿਬੜਾ (ਮੈਂਬਰ ਵਕਫ ਬੋਰਡ) ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰੇਸ਼ ਕੁਮਾਰ ਖੰਨਾ, ਡਾ. ਜਮੀਲ ਪ੍ਰਧਾਨ, ਮੁਹੰਮਦ ਇਕਬਾਲ, ਮੁਹੰਮਦ ਸਦੀਕ, ਮੁਹੰਮਦ ਅਮਜਦ, ਬਾਲੀ ਖਾਨ, ਮੁਹੰਮਦ ਸ਼ਮਸ਼ਾਦ, ਫੌਜੀ ਬੀਰਬਲ ਖੱਟਰਾਂ, ਅਬਦੁਲ ਖਾਨ, ਮੁਹੰਮਦ ਇਮਰਾਨ, ਮੁਹੰਮਦ ਨਸੀਰ, ਭਾਗ ਖਾਨ ਬੌਂਦਲੀ, ਮੁਹੰਮਦ ਸਫੀ ਅਮੀਰ, ਡਾ. ਮੁਹੰਮਦ ਸਮੀਰ ਭਮਾਂ ਕਲਾਂ, ਡਾ. ਜਮੀਲ ਮੁਹੰਮਦ, ਡਾ. ਸ਼ਕੀਲ ਮੁਹੰਮਦ, ਰਸਦੀ ਰਾਜੇਵਾਲ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media