Saturday, March 14, 2026

ਅਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਬਲਾਕ ਪੱਧਰੀ ਲੇਖ ਮੁਕਾਬਲੇ ਸੰਪਨ

ਪਠਾਨਕੋਟ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਲੜੀ ਦੇ ਬਲਾਕ ਪੱਧਰੀ ਲੇਖ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ।ਵਿਭਾਗ ਵਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਸਵੰਤ ਸਿੰਘ ਸਲਾਰੀਆ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਮੇਸ਼ ਲਾਲ ਠਾਕੁਰ ਨੇ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
                  ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਨੋਡਲ ਅਫਸਰ ਲੈਕਚਰਾਰ ਕੌਸ਼ਲ ਸ਼ਰਮਾ ਨੇ ਦੱਸਿਆ ਕੀ ਅਪਰ-ਪ੍ਰਾਇਮਰੀ ਵਰਗ ਦੇ ਬਲਾਕ ਪਧਰੀ ਮੁਕਾਬਲਿਆਂ ‘ਚ ਮਿਡਲ ਵਰਗ ਬਮਿਆਲ ਬਲਾਕ ਵਿੱਚੋਂ ਗੁਰਪ੍ਰੀਤ ਕੌਰ ਸ.ਸ.ਸ.ਸ ਬਮਿਆਲ ਨੇ ਪਹਿਲਾ ਸਥਾਨ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਸੁਹਾਨੀ ਸਰਕਾਰੀ ਸੀ.ਸੈ ਸਕੂਲ ਬਮਿਆਲ ਨੇ ਪਹਿਲਾ ਸਥਾਨ ਅਤੇ ਦਿਸ਼ਾ ਕੁਮਾਰੀ ਸ.ਹ.ਸ ਕੋਲਿਆਂ ਨੇ ਦੂਜਾ ਸਥਾਨ ਹਾਸਲ ਕੀਤਾ।
ਮਿਡਲ ਵਰਗ ਵਿੱਚ ਨਰੋਟ ਜੈਮਲ ਸਿੰਘ ਬਲਾਕ ਵਿਚੋਂ ਸੋਫਿਆਂ ਸ.ਸ.ਸ.ਸ ਕਥਲੌਰ ਨੇ ਪਹਿਲਾ ਸਥਾਨ ਅਤੇ ਅੰਸ਼ਿਕਾ ਸ.ਹ.ਸ. ਸਿਹੋੜਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ‘ਚੋਂ ਸੰਦੀਪ ਕੋਰ ਸ.ਸ.ਸ.ਸ ਕੀੜੀ ਖੁਰਦ ਨੇ ਪਹਿਲਾ ਸਥਾਨ ਅਤੇ ਮਮਤਾ ਦੇਵੀ ਸ.ਹ.ਸ ਸਿਹੋਰਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ ।
                ਮਿਡਲ ਵਰਗ ਵਿੱਚ ਪਠਾਨਕੋਟ-1 ਬਲਾਕ ਵਿੱਚੋਂ ਡਿੰਪਲ ਕੁਮਾਰੀ ਸ.ਮ.ਸ ਸਿੰਬਲੀ ਗੁਜਰਾਂ ਨੇ ਪਹਿਲਾ ਸਥਾਨ ਅਤੇ ਪੂਜਾ ਦੇਵੀ ਸ.ਸ.ਸ.ਸ. ਘਰੋਟਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕਾਜ਼ਲ ਸ.ਸ.ਸ.ਸ ਘਰੋਟਾ ਨੇ ਪਹਿਲਾ ਸਥਾਨ ਅਤੇ ਨੀਰਜ ਸ.ਸ.ਸ.ਸ ਫਰੀਦਾਨਗਰ ਨੇ ਦੂਜਾ ਸਥਾਨ ਹਾਸਲ ਕੀਤਾ।
                     ਮਿਡਲ ਵਰਗ ਵਿੱਚ ਪਠਾਨਕੋਟ-2 ਬਲਾਕ ਵਿਚੋਂ ਅੰਜਲੀ ਭੜੋਲੀ ਕਲਾਂ ਨੇ ਪਹਿਲਾ ਸਥਾਨ ਅਤੇ ਰੁਦਰਾਕਸ਼ ਸ.ਸ.ਸ.ਸ ਨਰੋਟ ਮਹਿਰਾ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਮੁਸਕਾਨ ਸ.ਸ.ਸ.ਸ ਮਲਕਪੁਰ ਨੇ ਪਹਿਲਾ ਸਥਾਨ ਅਤੇ ਹੇਮਲਤਾ ਸ.ਸ.ਸ.ਸ ਨਰੋਟ ਮਹਿਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
                    ਮਿਡਲ ਵਰਗ ਵਿੱਚ ਪਠਾਨਕੋਟ-3 ਬਲਾਕ ਵਿਚੋਂ ਖੁਸ਼ੀ ਮਹਿਰਾ ਸ.ਸ.ਸ.ਸ (ਕੰ) ਪਠਾਨਕੋਟ ਨੇ ਪਹਿਲਾ ਸਥਾਨ ਅਤੇ ਹਰਸ਼ ਕੁਮਾਰ ਸ.ਸ.ਸ.ਸ ਮਮੂਨ ਨੇ ਦੂਜਾ ਸਥਾਨ ਲਿਆ।ਸੀਨੀਅਰ ਸੈਕੰਡਰੀ ‘ਚੋਂ ਪੂਨਮ ਸ.ਸ.ਸ.ਸ ਦੋਲਤਪੁਰ ਨੇ ਪਹਿਲਾ ਸਥਾਨ ਅਤੇ ਨਿਲਾਕਸ਼ੀ ਸ.ਸ.ਸ.ਸ ਘਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ।
                    ਮਿਡਲ ਵਰਗ ਵਿੱਚ ਧਾਰ-1 ਬਲਾਕ ਵਿਚੋਂ ਪਲਕ ਸ.ਸ.ਸ.ਸ ਦੁਨੇਰਾ ਨੇ ਪਹਿਲਾ ਸਥਾਨ ਅਤੇ ਦੀਪਾਲੀ ਸ.ਹ.ਸ ਦੁਖਨਿਆਲੀ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਸੁਹਾਨੀ ਸ.ਸ.ਸ.ਸ ਬਧਾਨੀ ਨੂੰ ਪਹਿਲਾ ਅਤੇ ਸਮਾਈਲ ਠਾਕੁਰ ਸ.ਹ.ਸ ਦੁਖਨਿਆਲੀ ਨੇ ਦੂਜਾ ਸਥਾਨ ਮਿਲਿਆ।
                   ਮਿਡਲ ਵਰਗ ਵਿੱਚ ਧਾਰ-2 ਬਲਾਕ ਵਿਚੋਂ ਵਰਸ਼ਾ ਸ.ਸ.ਸ.ਸ ਮਾਧੋਪੁਰ ਕੈਂਟ ਨੇ ਪਹਿਲਾ ਅਤੇ ਭੁਪਿੰਦਰ ਕੁਮਾਰ ਸ.ਮ.ਸ ਨਵਾਂ ਪਿੰਡ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਰਾਖੀ ਸ.ਸ.ਸ.ਸ ਸੁਜਾਨਪੁਰ ਨੇ ਪਹਿਲਾ ਸਥਾਨ ਅਤੇ ਸਿਆ ਸ.ਹ.ਸ ਰਾਣੀਪੁਰਨੇ ਦੂਜਾ ਸਥਾਨ ਹਾਸਲ ਕੀਤਾ ।
                   ਇਸ ਮੌਕੇ ਵਿੱਦਿਅਕ ਮੁਕਾਬਲੇ ਨੋਡਲ ਅਫ਼ਸਰ (ਐਲੀ.) ਕੁਲਦੀਪ ਸਿੰਘ, ਡਾ. ਪਵਨ ਸੈਹਰਿਆ, ਜ਼ਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਡੀ.ਐਸ.ਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਤੇ ਬ੍ਰਿਜ਼ ਰਾਜ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …