ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਆਦਰਸ਼ ਨਗਰ ਤੇ ਲਾਭ ਨਗਰ ਰਾਮ ਤੀਰਥ ਰੋਡ ਵਲੋਂ ਸਿਵਲ ਸਰਜਨ ਦੇ
ਸਹਿਯੋਗ ਸਦਕਾ ਕੋਵਿਡ ਵੇਕਸੀਨੇਸ਼ਨ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸਿਵਲ ਸਰਜਨ ਦਫਤਰ ਤੋਂ ਮੈਡੀਕਲ ਅਫਸਰ ਡਾਕਟਰ ਜੀਵਨਜੋਤ ਸਿੰਘ ਆਪਣੀ ਟੀਮ ਨਾਲ ਹਾਜ਼ਰ ਹੋਏ ਅਤੇ ਇਲਾਕਾ ਨਿਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਵੈਕਸੀਨੇਸ਼ਨ ਲਗਾਈ।
ਡਾਕਟਰ ਜੀਵਨਜੋਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਤੀਜ਼ੀ ਲਹਿਰ ਤੋਂ ਬਚਾਅ ਲਈ ਵੈਕਸੀਨੇਸ਼ਨ ਜਰੂਰ ਲਗਵਾਉਣ।ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਸੰਧੂ ਨੇ ਮੈਡੀਕਲ ਅਫਸਰ ਜੀਵਨਜੋਤ ਸਿੰਘ ਅਤੇ ਉਹਨਾਂ ਨਾਲ ਆਈ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਸਾਇਟੀ ਦੇ ਸੀਨੀ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਣਾ, ਮੀਤ ਪ੍ਰਧਾਨ ਜਗਤਾਰ ਸਿੰਘ ਔਲਖ, ਮੀਤ ਪ੍ਰਧਾਨ ਬਲਦੇਵ ਸਿੰਘ ਭੰਗੂ, ਜਨਰਲ ਸਕੱਤਰ ਏ.ਪੀ.ਐਸ ਮਾਨ, ਮੀਤ ਸਕੱਤਰ ਦਰਸ਼ਨ ਕੁਮਾਰ, ਸਕੱਤਰ ਮਹਿੰਦਰ ਸਿੰਘ ਸੰਧੂ, ਚਰਨਜੀਤ ਸਿੰਘ ਪੰਨੂ ਜਥੇਬੰਦਕ ਸਕੱਤਰ, ਮੀਤ ਪ੍ਰਧਾਨ ਗੁਰਦਿਆਲ ਸਿੰਘ ਰੰਧਾਵਾ , ਸਲਾਹਕਾਰ ਅਰਦਿਮਨ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media