Tuesday, September 29, 2026

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਸ਼ੁਰੂ ਕਰਨ ਦੀ ਮਿਲੀ ਪ੍ਰਵਾਨਗੀ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਜਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਪੀ.ਪੀ.ਐਸ ਚੀਮਾਂ ਜਿਸ ਨੂੰ ਕਿ ਆਪਣੇ ਅਦਾਰੇ ਵਿਖੇ 3 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਵਲੋਂ ਜੂਨੀਅਰ ਵਿੰਗ ਐਨ.ਸੀ.ਸੀ ਦੀਆਂ ਕ੍ਰਮਵਾਰ 25-25 ਪਹਿਲੇ ਸਾਲ ਅਤੇ ਦੂਜੇ ਸਾਲ ਸੀਟਾਂ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ।ਇਸ ਸਬੰਧੀ ਯੂਨਿਟ ਦੇ ਸੀ.ਓ ਕੈਪਟਨ ਅਰਵਿੰਦ ਕੁਮਾਰ ਪਵਾਰ ਨੇ ਦੱਸਿਆ ਕਿ ਐਨ.ਸੀ.ਸੀ ਦੇਸ਼ ਦੀ ਸਭ ਤੋਂ ਵੱਡੀ ਯੂਥ ਇਕਾਈ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀ ਹੈ ਤੇ ਵਿਦਿਆਰਥੀਆਂ ਵਿੱਚ ਇਸ ਪ੍ਰ੍ਰਤੀ ਵਧੇਰੇ ਦਿਲਚਸਪੀ ਵੀ ਦੇਖੀ ਜਾ ਰਹੀ ਹੈ।
                   ਇਸ ਮੌਕੇ ਸੰਸਥਾ ਦੇ ਮੁੱਖੀ ਜਸਵੀਰ ਸਿੰਘ ਚੀਮਾਂ ਨੇ ਦੱਸਿਆ ਕਿ ਹੁਣ ਬੱਚਿਆਂ ਨੂੰ ਫੌਜ ਦੀ ਮੁੱਢਲੀ ਸਿਖਲਾਈ ਅਤੇ ਜਾਣਕਾਰੀ ਸਕੂਲ ਵਿੱਚ ਹੀ ਦਿੱਤੀ ਜਾਵੇਗੀ।ਜਿਸ ਨਾਲ ਵਿਦਿਆਰਥੀਆਂ ਨੂੰ ਰਾਜ ਪੱਥ ‘ਤੇ ਦੇਸ਼ ਦੇ ਰਾਸ਼ਟਰੀ ਤਿਉਹਾਰਾਂ ਵਿੱਚ ਹਿੱਸਾ ਲੈਣ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਵੀ ਮੌਕਾ ਮਿਲ ਸਕਦਾ ਹੈ ਐਨ ਸੀ.ਸੀ ਦੌਰਾਨ ਅਨੇਕਾਂ ਪ੍ਰਕਾਰ ਦੀਆਂ ਸਾਹਸ ਭਰਪੂਰ ਗਤੀਵਿਧੀਆਂ ਜਿਵੇਂ ਹਥਿਆਰਾਂ ਦੀ ਸਿਖਲਾਈ, ਤੈਰਾਕੀ, ਸ਼ੂਟਿੰਗ, ਓਬਸਟੈਕਲ ਟ੍ਰੇਨਿੰਗ, ਸਿੱਪ ਮੌਡਲਿੰਗ ਆਦਿ ਕਰਵਾਈਆਂ ਜਾਦੀਆਂ ਹਨ, ਜੋ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦੇ ਨਾਲ ਨਾਲ ਭਵਿੱਖ ਵਿਚ ਰੋਜ਼ਗਾਰ ਲੈਣ ਵਿੱਚ ਵੀ ਸਹਾਇਕ ਹੁੰਦੀਆਂ ਹਨ।ਐਨ.ਸੀ.ਸੀ ਦੀ ਦੋ ਸਾਲਾ ਟ੍ਰੇਨਿੰਗ ਤੋਂ ਬਾਅਦ ਯੂਨਿਟ ਵਲੋਂ ਏ ਸਰਟੀਫਿਕੇਟ ਲਈ ਇਮਤਿਹਾਨ ਲਿਆ ਜਾਂਦਾ ਹੈ, ਜੋ ਆਰਮੀ ਵਿੱਚ ਭਰਤੀ ਸਮੇਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੁੰਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …