Tuesday, September 29, 2026

ਆਈ.ਆਈ.ਟੀ ਰੋਪੜ ਇੰਟੈਲੀਜੈਂਸ ਕੋਰਸ ਦੇ ਰਜਿਸਟਰੇਸ਼ਨ ਦੀ ਆਖਰੀ ਮਿਤੀ 21 ਜੁਲਾਈ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ
ਆਈ.ਆਈ.ਟੀ ਰੋਪੜ ਇੰਟੈਲੀਜੈਂਸ ਦੇ ਨਾਲ 4 ਮਹੀਨੇ ਦਾ ਕੋਰਸ ਲੈਵਲ ਦੂਜਾ ਅਤੇ ਤੀਜੇ ਪ੍ਰੋਗਰਾਮ ਸ਼ੁਰੂ ਕਰਾਏ ਗਏ ਹਨ।ਜਿਸ ਵਿੱਚ ਪ੍ਰਾਰਥੀ ਦੇ ਰਾਹੀਂ ਰਜਿਸਟਰੇਸ਼ਨ ਕਰ ਸਕਦੇ ਹਨ।ਇਸ ਕੋਰਸ ਦੀ ਰਜਿਸਟਰੇਸ਼ਨ ਤਾਰੀਖ਼ ਵਧਾ ਕੇ 21 ਜੁਲਾਈ 2021 ਕਰ ਦਿੱਤੀ ਗਈ ਹੈ।ਚਾਹਵਾਨ ਪ੍ਰਾਰਥੀ
PGRKAM.COM `ਤੇ ਰਜਿਸਟਰੇਸ਼ਨ ਕਰਾ ਸਕਦੇ ਹਨ, ਜੋ ਕਿ ਬਿਲਕੁੱਲ ਮੁਫ਼ਤ ਹੈ। ਪ੍ਰਾਰਥੀਆਂ ਦੀ ਸਹਾਇਤਾ ਲਈ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਉਤਸ਼ਾਹਿਤ ਕਰਦਾ ਹੈ ਕਿ ਬਿਊਰੋ ਵਿੱਚ ਮੌਜ਼ੂਦ ਬੁੱਕ ਕੇਫੈ ਅਤੇ ਇੰਟਰਨੈਟ ਲੇੈਬ ਦਾ ਵੱਧ ਤੋ ਵੱਧ ਲਾਭ ਇਸ ਕੋਰਸ ਦੀ ਤਿਆਰੀ ਲਈ ਕੀਤਾ ਜਾਵੇ ਅਤੇ ਪ੍ਰਾਰਥੀ ਇਸ ਕੋਰਸ ਦੀ ਰਜਿਸਟਰੇਸ਼ਨ ਲਈ ਵੀ ਰੋਜ਼ਗਾਰ ਬਿਊਰੋ ਤੋਂ ਸਹਾਇਤਾ ਲੈ ਸਕਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …