Monday, February 23, 2026

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ – ਬਾਦਲ

ਪੰਜਾਬ ਦੇ ਹਿੱਤਾਂ ਲਈ ਮੇਰਾ ਸੰਘਰਸ਼ ਆਖਰੀ ਸਾਹ ਤੱਕ ਰਹੇਗਾ ਜਾਰੀ-ਬਾਦਲ

PPN07111406

ਕਪੂਰਥਲਾ/ਜਲੰਧਰ, 7 ਨਵੰਬਰ (ਪਵਨਦੀਪ ਭੰਡਾਲ/ਹਰਦੀਪ ਸਿੰਘ ਦਿਓਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ ।
ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਜਾਂਦੇ ਖੇਡ ਟੂਰਨਾਮੈਂਟ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਹੋਇਆ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਸਬੰਧ ਕਦੇ ਵੀ ਨਹੀਂ ਤੋੜੇਗੀ ।ਉਹਨਾਂ ਕਿਹਾ ਕਿ ਦੋਵੇਂ ਸਿਆਸੀ ਧਿਰਾਂ ਵਿੱਚ ਕਿਸੇ ਵੀ ਨੁਕਤੇ ਸਬੰਧੀ ਕੋਈ ਮੱਤ ਭੇਦ ਨਹੀਂ ਹਨ, ਕਿਉਕਿ ਦੋਵੇਂ ਧਿਰਾਂ ਸਾਰੇ ਮਸਲੇ ਆਪਸੀ ਗੱਲ ਨਾਲ ਹੱਲ ਕਰ ਲੈਂਦੇ ਹਨ ।ਉਹਨਾਂ ਕਿਹਾ ਕਿ ਭਾਜਪਾ ਦੇ ਮੰਤਰੀ ਸੂਬਾ ਸਰਕਾਰ ਦਾ ਇੱਕ ਅਹਿਮ ਅੰਗ ਹਨ ਅਤੇ ਹਰੇਕ ਫੈਸਲਾ ਉਹਨਾਂ ਦੀ ਸਹਿਮਤੀ ਨਾਲ ਹੀ ਲਿਆ ਜਾਂਦਾ ਹੈ ।ਉਹਨਾਂ ਕਿਹਾ ਕਿ ਦੋਹੇਂ ਧਿਰਾਂ ਵਿਚਾਲੇ ਬਹੁਤ ਗੂੜਾ ਰਿਸ਼ਤਾ ਹੈ ਅਤੇ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਨੂੰ ਇੱਕ ਦੂਸਰੇ ਖਿਲਾਫ ਬਿਆਨਬਾਜੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ।
ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਿਚਲੇ ਦਰਾਰ ਦੀਆਂ ਖਬਰਾਂ ਮੀਡੀਆ ਦੀ ਦੇਣ ਹਨ ਅਤੇ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ ।ਉਹਨਾਂ ਕਿਹਾ ਕਿ ਗਠਜੋੜ ਵਿੱਚ ਸੱਭ ਕੁੱਝ ਠੀਕ-ਠਾਕ ਹੈ ਅਤੇ ਕੁੱਝ ਵੀ ਅਜਿਹਾ ਨਹੀਂ ਵਾਪਰਿਆ ਹੈ ਜਿਸ ਨਾਲ ਦੋਵੇਂ ਸਿਆਸੀ ਧਿਰਾਂ ਦੇ ਸਬੰਧਾਂ ਵਿੱਚ ਖਟਾਸ ਆਈ ਹੋਵੇ ।
ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਮਤੀ ਇਤਹਾਸ ਨੂੰ ਯਾਦ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਜਿਸ ਨੇ ਕੌਮੀ ਆਜਾਦੀ ਅੰਦੋਲਨ ਅਤੇ ਆਜਾਦੀ ਤੋਂ ਬਾਅਦ ਜਮਹੂਰੀਅਤ ਨੂੰ ਬਰਕਰਾਰ ਰੱਖਣ ਲਈ ਪੁਰਜੋਰ ਸੰਘਰਸ਼ ਕੀਤਾ ਹੈ ।ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮਹਾਨ ਆਗੂਆਂ ਨੂੰ ਸੂਬੇ ਅਤੇ ਦੇਸ਼ ਖਾਤਰ ਬਹੁਤ ਬਲੀਦਾਨ ਦਿੱਤੇ ਹਨ ਅਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇਸ਼ ਦੇ ਸਿਆਸੀ ਪਿੜ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਅਜੰਡਾ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਕਾਇਮ ਰੱਖਣਾ ਹੈ, ਜਿਸ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕੋਈ ਵੀ ਕੁਰਬਾਨੀ ਦੇਣ ਲਈ ਅਸੀਂ ਸਦਾ ਤਿਆਰ ਹਾਂ ।ਉਹਨਾਂ ਕਿਹਾ ਕਿ ਮੈਂ ਸਾਰੀ ਉਮਰ ਪੰਜਾਬ ਦੇ ਹਿੱਤਾਂ ਖਾਤਰ ਸੰਘਰਸ਼ ਕੀਤਾ ਹੈ ਅਤੇ ਇਹ ਸੰਘਰਸ਼ ਮੇਰੇ ਆਖਰੀ ਸਾਹ ਤੱਕ ਜਾਰੀ ਰਹੇਗਾ ।ਇਸ ਉਪਰੰਤ ਹਾਜਰ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ।ਉਹਨਾਂ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ ਅਤੇ ਵੰਡ ਛਕੋ ਦੇ ਦਿੱਤੇ ਗਏ ਸੰਦੇਸ਼ ਨੇ ਅੱਜ ਤੱਕ ਲੋਕਾਂ ਨੂੰ ਇੱਕ ਦੂਸਰੇ ਨਾਲ ਜੋੜਣ ਦਾ ਕੰਮ ਕੀਤਾ ਹੈ ।ਉਹਨਾਂ ਕਿਹਾ ਕਿ ਉਹ ਅੱਜ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਆ ਕੇ ਮਾਣ ਮਹਿਸੂਸ ਕਰ ਰਹੇ ਹਾਂ ।
ਖੇਡਾਂ ਦੀ ਅਹਮਿਅਤ ਨੂੰ ਜਤਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਨੁੰ ਉਸਾਰੂ ਕੰਮਾਂ ਵਿੱਚ ਵਰਤਨ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਚਲਿਤ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸੂਬੇ ਦੀ ਮਾਂ ਖੇਡ ਕਬੱਡੀ ਨੂੰ ਉਤਸਾਹਿਤ ਕਰਨ ਵਿੱਚ ਵੀ ਸੂਬਾ ਸਰਕਾਰ ਵੱਲੋਂ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ ।ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਕਰਵਾਏ ਜਾਂਦੇ ਕਬੱਡੀ ਵਿਸ਼ਵ ਕੱਪ ਨੇ ਇਸ ਖੇਡ ਦੀ ਮਕਬੂਲੀਅਤ ਵਿਸ਼ਵ ਭਰ ਵਿੱਚ ਵਧਾ ਦਿੱਤੀ ਹੈ ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਡੀ. ਐਸ. ਮਾਂਗਟ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਮੁੱਖ ਮੰਤਰੀ ਵੱਲੋਂ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਤੇ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਮੁੱਖ ਸੰਸਦੀ ਸਕੱਤਰ ਸ਼੍ਰੀ ਸੋਮ ਪ੍ਰਕਾਸ਼, ਚੇਅਰਮੈਨ ਮਾਰਕਫੈੱਡ ਜਰਨੈਲ ਸਿੰਢ ਵਾਹਦ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਡੀ. ਐਸ. ਮਾਹਲ ਡਿਪਟੀ ਕਮਿਸ਼ਨਰ ਸ਼੍ਰੀ ਡੀ. ਐਸ. ਮਾਂਗਟ, ਸ਼੍ਰੀਮਤੀ ਧੰਨਪ੍ਰੀਤ ਕੌਰ ਐਸ. ਐਸ. ਪੀ. ਕਪੂਰਥਲਾ ਅਤੇ ਸ਼੍ਰੀ ਸਰਵਣ ਸਿੰਘ ਕੁਲਾਰ ਚੈਅਰਮੈਨ ਮਾਰਕਿਟ ਕਮੇਟੀ ਫਗਵਾੜਾ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply