ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਸਲਾਈਟ ਲੌਂਗੋਵਾਲ ਦੇ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਮੁਖੀ ਡਾ.ਅਰ.ਕੇ ਮਿਸ਼ਰਾ ਨੇ ਦੱਸਿਆ ਕਿ ਇਸ ਸਾਲ
ਐਮ.ਐਨ.ਸੀ ਜਿਵੇਂ ਕਿ ਮਾਈਕਰੋਸੌਫਟ, ਹਿੰਦੋਸਤਾਨ ਯੂਨੀਲੀਵਰ ਲਿਮ., ਵਾਲਮਾਰਟ, ਇਨਫੋਸਿਸ, ਟੀ.ਸੀ.ਐਸ, ਕੋਗਨੀਜੈਂਟ, ਕੈਪਗੇਮਿਨੀ, ਵੈਲਸਪਨ ਸਮੂਹ, ਐਚ.ਸੀ.ਐਲ, ਗੋਦਰੇਜ਼, ਮਹਿੰਦਰਾ ਅਤੇ ਮਹਿੰਦਰਾ ਵਰਗੇ ਤਕਰੀਬਨ 30 ਉਦਯੋਗਾਂ ਨੇ ਸਲਾਈਟ ਦੇ ਅੰਡਰਗ੍ਰੈਜੈਏਟ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸੰਸਥਾਵਾਂ ਵਿਚ ਸੇਵਾਵਾਂ ਨਿਭਾਉਣ ਲਈ ਮੌਕੇ ਪ੍ਰਦਾਨ ਕੀਤੇ ਹਨ।ਇਨ੍ਹਾਂ ਸੰਸਥਾਵਾਂ ਨੇ ਵਿਦਿਆਰਥੀਆਂ ਨੂੰ 3 ਲੱਖ ਤੋਂ 28 ਲੱਖ ਦੇ ਤਨਖਾਹ ਪੈਕੇਜ਼ ਮੁਹੱਈਆ ਕਰਵਾਏ ਹਨ।ਉਨ੍ਹਾਂ ਦੱਸਿਆ ਕਿ ਇਸ ਸਾਲ ਸੰਸਥਾ ਦੇ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਸਮਰਪਿਤ ਯਤਨਾਂ ਸਦਕਾ ਸਵਰਾਜ ਡਵੀਜ਼ਨ ਨੇ ‘ਮੇਰਾ ਸਵਰਾਜ ਐਜੂਕੇਸ਼ਨ ਸਪੋਰਟ ਪ੍ਰੋਗਰਾਮ’ ਤਹਿਤ ਅੰਡਰ-ਗ੍ਰੈਜੂਏਸ਼ਨ ਦੇ ਦੂਜੇ ਸਾਲ ਦੇ 8 ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਹੈ ਅਤੇ 5 ਵਿਦਿਆਰਥੀਆਂ ਨੂੰ ਉਦਮੀ ਵਿਕਾਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ 2017-2021 ਬੈਚ ਲਈ ਸਭ ਤੋਂ ਵੱਧ ਪੈਕੇਜ਼ ਲੈਣ ਵਾਲੀ ਵਿਦਿਆਰਥਣ ਅਮ੍ਰਿਤਾਂਜਲੀ ਕੁਮਾਰੀ ਹੈ ਜੋ ਕਿ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਤੋਂ ਹੈ।ਇਸ ਤੋਂ ਪਹਿਲਾਂ ਅਮ੍ਰਿਤਾਂਜਲੀ 4 ਹੋਰ ਕੰਪਨੀਆਂ ਵਿਚ ਵੀ ਚੁਣੇ ਗਏ ਹਨ।
ਅਮ੍ਰਿਤਾਂਜਲੀ ਦੀ ਇਸ ਪ੍ਰਾਪਤੀ ਸਬੰਧੀ ਡਾਇਰੈਕਟਰ ਸਲਾਈਟ ਪ੍ਰੋ. (ਡਾ.) ਸ਼ੈਲੇਂਦਰ ਜੈਨ, ਪ੍ਰੋ. (ਡਾ.) ਏ. ਐਸ ਅਰੋੜਾ, ਡੀਨ (ਅਕਾਦਮਿਕ), ਸਿਖਲਾਈ ਅਤੇ ਪਲੇਸਮੈਂਟ ਵਿਭਾਗ ਦੇ ਮੁਖੀ ਪ੍ਰੋ. (ਡਾ.) ਆਰ.ਕੇ ਮਿਸ਼ਰਾ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਮੁਖੀ ਪ੍ਰੋ. ਸੁਰਿੰਦਰ ਸਿੰਘ ਸੋਢੀ, ਲੋਕ ਸੰਪਰਕ ਅਧਿਕਾਰੀ ਪ੍ਰੋ. ਅਜੈਪਾਲ ਸਿੰਘ, ਸਿਖਲਾਈ ਅਤੇ ਪਲੇਸਮੈਂਟ ਅਧਿਕਾਰੀ ਡਾ. ਇੰਦਰਾਜ਼ ਸਿੰਘ, ਅਧਿਆਪਕਾਂ ਅਤੇ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਦੇ ਸਟਾਫ ਨੇ ਉਨ੍ਹਾਂ ਦੇ ਸੁਨਹਿਰੇ ਭਵਿਖੀ ਕੈਰੀਅਰ ਲਈ ਹਾਰਦਿਕ ਵਧਾਈ ਦਿੱਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media