Wednesday, June 10, 2026

ਸੀਵਰੇਜ਼ ਦੀ ਸੁਪਰ ਸੱਕਸ਼ਨ ਮਸ਼ੀਨਾਂ ਰਾਹੀਂ ਸਫਾਈ ਸ਼ੁਰੂ 3 ਮਸ਼ੀਨਾਂ ਰਾਹੀਂ ਸਾਫ ਹੋਵੇਗਾ 80 ਫੀਸਦੀ ਸੀਵਰ

ਕਪੂਰਥਲਾ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਵਲੋਂ ਬਰਸਾਤਾਂ ਤੋਂ ਪਹਿਲਾਂ ਸ਼ਹਿਰ ਅੰਦਰ ਸੀਵਰੇਜ਼ ਦੀ ਸਫਾਈ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸ਼ੁਰੂ ਕੀਤੀ ਗਈ ਹੈ।ਨਗਰ ਨਿਗਮ ਵਲੋਂ ਜਲੰਧਰ ਨਗਰ ਨਿਗਮ ਤੋਂ 3 ਸੁਪਰ ਸੱਕਸ਼ਨ ਮਸ਼ੀਨਾਂ ਵਿਸ਼ੇਸ਼ ਤੌਰ ’ਤੇ ਮੰਗਵਾਈਆਂ ਗਈਆਂ ਹਨ, ਤਾਂ ਜੋ ਸੀਵਰੇਜ਼ ਦੀ ਸਫਾਈ ਚੰਗੀ ਤਰ੍ਹਾਂ ਹੋ ਸਕੇ ।
                       ਨਗਰ ਨਿਗਮ ਦੇ ਕਾਰਜਸਾਧਕ ਅਫਸਰ ਆਦਰਸ਼ ਕੁਮਾਰ ਨੇ ਦੱਸਿਆ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਮੇਅਰ ਸ੍ਰੀਮਤੀ ਕੁਲਵੰਤ ਕੌਰ ਵਲੋਂ ਕੀਤੀ ਪਹਿਲਕਦਮੀ ਸਦਕਾ ਨਗਰ ਨਿਗਮ ਜਲੰਧਰ ਵਲੋਂ 3 ਮਸ਼ੀਨਾਂ ਭੇਜੀਆਂ ਗਈਆਂ ਹਨ, ਜਿਸ ਨਾਲ ਸ਼ਹਿਰ ਦੇ ਲਗਭਗ 80 ਫੀਸਦੀ ਸੀਵਰੇਜ਼ ਦੀ ਸਾਫ ਸਫਾਈ ਹੋ ਸਕੇਗੀ।ਇਸ ਤਹਿਤ ਸ਼ਹਿਰ ਦੇ ਸਾਰੇ 50 ਵਾਰਡਾਂ ਨੂੰ ਕਵਰ ਕੀਤਾ ਜਾਵੇਗਾ।
                    ਉਨ੍ਹਾਂ ਕਿਹਾ ਕਿ ਕੁੱਝ ਭੀੜ ਭੜੱਕੇ ਵਾਲੇ ਬਾਜ਼ਾਰਾਂ, ਤੰਗ ਗਲੀਆਂ ਵਾਲੇ ਮੁਹੱਲੇ ਜੋ ਕਿ ਸ਼ਹਿਰ ਦਾ ਲਗਭਗ 20 ਫੀਸਦੀ ਖੇਤਰ ਬਣਦਾ ਹੈ, ਵਿਖੇ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ਼ ਅੰਦਰ ਪਲਾਸਟਿਕ ਦੀਆਂ ਵਸਤਾਂ, ਲਿਫਾਫੇ ਆਦਿ ਨਾ ਸੁੱਟਣ ਜਿਸ ਨਾਲ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਸਭ ਤੋਂ ਵੱਧ ਆਉਂਦੀ ਹੈ।
                  ਉਨ੍ਹਾਂ ਕੌਸਲਰ ਵਿਕਾਸ ਸ਼ਰਮਾ ਤੇ ਹੋਰਨਾਂ ਨਾਲ ਮਸ਼ੀਨਾਂ ਰਾਹੀਂ ਸਫਾਈ ਦਾ ਜਾਇਜ਼ਾ ਵੀ ਲਿਆ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …