ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਜੋ ਕਿ ਪਿਛਲੇ 17 ਸਾਲਾਂ ਤੋਂ ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਵਿੱਚ ਜੁੱਟੀ ਹੋਈ ਹੈ। ਸੁਸਾਇਟੀ ਵੱਲੋਂ ਲੋਕ ਭਲਾਈ ਕੰਮਾਂ ਹਿੱਤ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ ਪਿੰਡ, ਅੰਮ੍ਰਿਤਸਰ ਵਿਖੇ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਲਗਾਇਆ ਗਿਆ। ਕੈਂਪ ਦਾ ਸ਼ੁੱਭ ਆਰੰਭ ਸ. ਜਸਬੀਰ ਸਿੰਘ ਜੀ ਹੰਸਪਾਲ, ਕਨੈਡਾ ਸੰਚਾਲਕ ਠੇਕੇਦਾਰ ਸ. ਬਿਸ਼ਨ ਸਿੰਘ ਹੰਸਪਾਲ ਪਬਲਿਕ ਚੈਰੀਟੇਬਲ ਟੱਰਸਟ, ਅੰਮ੍ਰਿਤਸਰ ਵੱਲੋਂ ਅਰਦਾਸ ਉਪਰੰਤ ਕੀਤਾ ਗਿਆ। ਇਸ ਕੈਂਪ ਵਿੱਚ 850 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਡਾ. ਭੂਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਜਿਸ ਵਿੱਚੋਂ 140 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕਰਕੇ ਫ਼੍ਰੀ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਨਿਰਮਲਜੋਤ ਆਈ ਹਸਪਤਾਲ, ਮਾਲ ਰੋਡ, ਅੰਮ੍ਰਿਤਸਰ ਤੋਂ ਕਰਵਾਏ ਜਾ ਰਹੇ ਹਨ। ਭਾਈ ਮਨਜੀਤ ਸਿੰਘ ਚੇਅਰਮੈਨ ਦੀ ਰਹਿਨੁਮਾਈ ਹੇਠ ਸੁਸਾਇਟੀ ਦੇ ਮੈਂਬਰਾਂ ਦੀ ਸਮੂੰਹ ਟੀਮ ਜਿਸ ਵਿਚ ਇੰਜ. ਦਰਸ਼ਨ ਸਿੰਘ ਜੀ ਚਾਨੀ, ਪ੍ਰਧਾਨ, ਪਿੰz. ਬਲਜਿੰਦਰ ਸਿੰਘ ਜੀ ਮੀਤ ਪ੍ਰਧਾਨ, ਸ. ਜਸਬੀਰ ਸਿੰਘ ਸੇਠੀ, ਜਨਰਲ ਸਕੱਤਰ, ਸ. ਸੁਰਿੰਦਰ ਸਿੰਘ, ਵਿੱਤ ਸਕੱਤਰ, ਡਾ. ਅਮਰੀਕ ਸਿੰਘ ਮੈਡੀਕਲ ਐਡਵਾਈਜ਼ਰ, ਸ. ਅਵਤਾਰ ਸਿੰਘ ਜੀ ਸੀਨੀਅਰ ਡਿਪਟੀ ਮੇਅਰ, ਗਿਆਨੀ ਚਰਨ ਸਿੰਘ, ਜਾਇੰਟ ਸਕੱਤਰ, ਸ. ਜੋਗਿੰਦਰ ਸਿੰਘ ਟੰਡਨ, ਕੋਆਰਡੀਨੇਟਰ, ਸ੍ਰੀ ਮੁਨੀ ਲਾਲ ਜੀ, ਸ. ਰਣਬੀਰ ਸਿੰਘ ਰਾਣਾ, ਸ. ਚਰਨਜੀਤ ਸਿੰਘ ਵਾਲੀਆ, ਸ. ਹਰਬਚਨ ਸਿੰਘ, ਸ. ਹਰਵਿੰਦਰ ਸਿੰਘ ਟੈਂਟ ਹਾਊਸ ਵਾਲੇ, ਸ. ਅਮਰ ਸਿੰਘ ਭੁੱਲਰ, ਸ. ਸੁਰਿੰਦਰ ਸਿੰਘ ਜੈ ਸਿੰਘ ਚੌਂਕ, ਸ. ਤਜਿੰਦਰ ਸਿੰਘ ਫੋਰਮੈਨ, ਸ. ਗੁਰਮੀਤ ਸਿੰਘ, ਸ. ਇਕਬਾਲ ਸਿੰਘ ਅਤੇ ਹਸਪਤਾਲ ਦੇ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …