Friday, September 4, 2026

ਕਪੂਰਥਲਾ ਪੁਲਿਸ ਵਲੋਂ ਲੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਦੋ ਮੈਂਬਰ ਗ੍ਰਿਫਤਾਰ

ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਦੀਆਂ 9 ਵਾਰਦਾਤਾਂ ਨੂੰ ਦਿੱਤਾ ਗਿਆ ਸੀ ਅੰਜ਼ਾਮ

ਕਪੂਰਥਲਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸੇਫ ਸਿਟੀ ਪ੍ਰੋਜੈਕਟ ਤਹਿਤ ਸਨੈਚਰਾਂ `ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਕਪੂਰਥਲਾ ਪੁਲਿਸ ਨੇ ਬੁੱਧਵਾਰ ਨੂੰ ਔਰਤਾਂ ਤੋਂ ਸੋਨੇ ਦੀਆਂ ਵਾਲਿਆਂ ਖੋਹਣ ਦੇ 9 ਕੇਸਾਂ ਨੂੰ ਹੱਲ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੰਜ ਸੋਨੇ ਦੀਆਂ ਵਾਲੀਆਂ, 14 ਨਸ਼ੀਲੇ ਟੀਕੇ ਅਤੇ ਇਕ ਮੋਟਰ ਸਾਇਕਲ ਬਰਾਮਦ ਕੀਤੇ ਹਨ।
                         ਮੁਲਜ਼ਮਾਂ ਦੀ ਪਹਿਚਾਣ ਅਜੈ ਉਰਫ ਫੁੱਲ ਵਾਸੀ ਲਕਸ਼ਮੀ ਨਗਰ ਅਤੇ ਸ਼ਰਨਜੀਤ ਉਰਫ ਸੰਨੀ ਵਾਸੀ ਪਿੰਡ ਕੱਦੂਪੁਰ ਕਪੂਰਥਲਾ ਵਜੋਂ ਹੋਈ ਹੈ
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਮਹੀਨੇ ਸੇਫ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ।ਜਿਸ ਤਹਿਤ ਨਵੀਂ ਪੀ.ਸੀ.ਆਰ ਗਸ਼ਤ ਮੋਟਰਸਾਈਕਲਾਂ ਦੀਆਂ ਟੀਮਾਂ ਨੂੰ ਹਰ ਸ਼ਿਕਾਇਤ `ਤੇ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ` ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।
                         ਐਸ.ਐਸ.ਪੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਚੌਂਕੀ ਕਾਲਾ ਸੰਘਿਆਂ ਇੰਚਾਰਜ਼ ਨੇ ਸੁਖਾਨੀ ਪੁਲੀ ਤੇ ਨਾਕਾਬੰਦੀ ਦੋਰਾਨ ਇੱਕ ਐਫ.ਜ਼ੈਡ ਮੋਟਰਸਾਈਕਲ (ਪੀ.ਬੀ 08 ਡੀ ਡਸ਼ਬਲਯੂ 8096) ਤੇ ਸਵਾਰ ਅਜੈ ਉਰਫ ਫੁੱਲ ਅਤੇ ਸ਼ਰਨਜੀਤ ਸਿੰਘ ਨੂੰ ਰੋਕਿਆ ਅਤੇ ਓਹਨਾਂ ਤੋਂ ਤਲਾਸ਼ੀ ਦੇ ਦੋਰਾਨ 14 ਨਸਸ਼ੀੇ ਟੀਕੇ ਬਰਾਮਦ ਕੀਤੇ ਸਨ।
                         “ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਸੋਨੇ ਦੀ ਸਨੈਚਿੰਗ ਦੇ 9 ਜ਼ੁਰਮਾਂ ਵਿੱਚ ਸ਼ਮੂਲੀਅਤ ਹੋਣ ਦਾ ਉਹਨਾਂ ਖੁਲਾਸਾ ਕੀਤਾ ਸੀ।ਜਿਨ੍ਹਾਂ ਵਿੱਚ ਰਮਨੀਕ ਹੋਟਲ, ਭਵਾਨੀਪੁਰ, ਸ਼ੇਖੂਪੁਰ, ਕਰਤਾਰਪੁਰ ਰੋਡ, ਵਡਾਲਾ ਪੁੱਲ, ਪੁੱਡਾ ਕਲੋਨੀ, ਮਕਸੂਦਾਂ ਮੰਡੀ ਅਤੇ ਸੁਖਾਨੀ ਪੁਲੀ ਖੇਤਰਾਂ ਵਿੱਚ ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਦੀਆਂ ਵਾਰਦਾਤਾਂ ਸ਼ਾਮਲ ਸਨ।ਪੁਲਿਸ ਟੀਮ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਨੈਚਰਾਂ ਦੁਆਰਾ ਖੁਲਾਸਾ ਕੀਤੇ ਗਏ ਸਥਾਨ ਤੋਂ 5 ਖੋਹੀਆਂ ਵਾਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।ਮੁਲਜ਼ਮਾਂ ਨੂੰ ਆਈ.ਪੀ.ਸੀ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰ ਗ੍ਰਿਫਤਾਰ ਕੀਤਾ ਗਿਆ ਹੈ।ਉਹਨਾਂ ਨੂੰ ਸਥਾਨਕ ਅਦਾਲਤ ਵਿੱਚ ਪਸ਼ ਕਰਕੇ ਪੁੱਛਗਿਛ ਲਈ ਰਿਮਾਂਡ ‘ਤੇ ਲਿਜਾਇਆ ਜਾਵੇਗਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …