Sunday, March 22, 2026

ਨਿਸ਼ਾਨ ਕਤਲ ਕਾਂਡ ‘ਚ ਐਸ.ਸੀ ਕਮਿਸ਼ਨ ਨੇ 10 ਅਗਸਤ ਤੱਕ ਮੰਗੀ ਸਟੇਟਸ ਰਿਪੋਰਟ

ਡਾ. ਸਿਆਲਕਾ ਨੇ ਮ੍ਰਿਤਕ ਦੇ ਵਾਰਿਸਾਂ ਨਾਲ ਕੀਤੀ ਮੁਲਾਕਾਤ

ਕਪੂਰਥਾਲਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਨਿਸ਼ਾਨ ਸਿੰਘ ਕਤਲ ਕਾਂਡ ‘ਚ ਪੁਲੀਸ ਦੀ ਢਿੱਲ੍ਹ ਮੱਠ ਦਾ ਨੋਟਿਸ ਲੈਂਦੇ ਹੋਏ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਨਿਸ਼ਾਨ ‘ਕਤਲ ਕਾਂਡ’ ਬਾਰੇ ਸਹੀ ਤੱਥ ਪਤਾ ਕਰਨ ਲਈ ਅੱਜ ਮੁਹੱਲਾ ਬੱਕਰਖਾਨਾ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਮਾਂ ਮਹਿੰਦਰ ਕੌਰ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
                ਮੌਕੇ ‘ਤੇ ਮੌਜ਼ੂਦ ਉਪ ਪੁਲੀਸ ਕਪਤਾਨ ਸਿਟੀ ਕਪੂਰਥਲਾ ਸੁਰਿੰਦਰ ਸਿੰਘ ਦੀ ਹਾਜਰੀ ‘ਚ ਪੀੜਤ ਮਾਂ ਨੇ ਕਿਹਾ ਕਿ ਉਨਾਂ ਦੇ ਬਿਆਨਾਂ ‘ਤੇ ਸਹੀ ਦੋਸ਼ੀਆਂ ਨੂੰ ‘ਕਤਲ’ ਕੇਸ ‘ਚ ਦੋਸ਼ੀ ਵਜੋਂ ਨਾਮਜ਼ਦ ਕਰਨ ਤੋਂ ਪੁਲੀਸ ਆਨਾਕਾਨੀ ਕਰਦੀ ਆ ਰਹੀ ਹੈ।ਉਨਾਂ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੜਕੇ ਅਤੇ ਉਸ ਦੇ ਸਾਥੀਆਂ ਨੇ ਉਸ ਦੇੇ ਛੋਟੇ ਬੇਟੇ ਦਾ ਵੀ ਨੁਕਸਾਨ ਕਰਨ ਦੀ ਨੀਯਤ ਨਾਲ ਉਨਾਂ ਦੇ ਘਰ ਪਹੁੰਚ ਕੀਤੀ ਸੀ।ਪਰ ਉਹ ਘਰ ‘ਚ ਮੋਜ਼ੂਦ ਨਹੀਂ ਸੀ।ਪੀੜਤ ਪ੍ਰੀਵਾਰ ਅਤੇ ਮ੍ਰਿਤਕ ਪ੍ਰੀਵਾਰ ਦਾ ਸਾਥ ਦੇਣ ਵਾਲਿਆਂ ਨੇ ਕਥਿਤ ਕਾਤਲਾਂ ਤੋਂ ਜਾਨ ਦਾ ਖਤਰਾ ਦੱਸਿਆ ਹੈ।
             ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੀਵਾਰਕ ਮੈਂਬਰਾਂ ਦੀ ਸੁਣਵਾਈ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਨਿਸ਼ਾਨ ਸਿੰਘ ਕਤਲ ਕੇਸ ‘ਚ ਪੁਲੀਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਕਪੂਰਥਲਾ ਐਸ.ਐਸ.ਪੀ ਤੋਂ ਸਬੰਧਤ ਮਾਮਲੇ ‘ਚ ਪੀੜਤਾ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ 10 ਅਗਸਤ 2021 ਨੂੰ ਸਟੇਟਸ ਰਿਪੋਰਟ ਤਲਬ ਕਰ ਲਈ ਹੈ।
              ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਕਮਿਸ਼ਨ ਨੇ ਡੀ.ਐਸ.ਪੀ ਸੁਰਿੰਦਰ ਸਿੰਘ ਨੂੰ ਹਦਾਇਤ ਕਰ ਦਿੱਤੀ ਹੈ ਕਿ ਦੋਸ਼ੀਆਂ ਨੂੰ ਹਿਰਾਸਤ ‘ਚ ਲੈਣ ਉਪਰੰਤ ਕਤਲ ਕੇਸ ਹੱਲ ਕਰਕੇ ਪੀੜਤ ਪ੍ਰੀਵਾਰ ਨੂੰ ਨਿਆਂ ਦਿੱਤਾ ਜਾਵੇ।
              ਇਸ ਮੌਕੇ . ਪੀ.ਆਰ.ਓ ਸਤਨਾਮ ਸਿੰਘ ਗਿੱਲ ਤੇ ਐਸ.ਐਚ.ਓ ਹਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …