Wednesday, March 18, 2026

ਸਵ. ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੀ ਪੁੱਤਰੀ ਨੂੰ ਦਿੱਤਾ ਨੌਕਰੀ ਦਾ ਨਿਯੁੱਕਤੀ ਪੱਤਰ

ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਸਵ. ਗੁਰਦੀਪ ਸਿੰਘ ਪਹਿਲਵਾਨ ਅਤੇ ਵਾਰਡ ਨੰ 50 ਤੋਂ ਕੌਂਸਲਰ ਰਾਜਬੀਰ ਕੌਰ ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਤਰਸ ਦੇ ਆਧਾਰ ‘ਤੇ ਕਲਰਕ ਦੀ ਨੌਕਰੀ ਦਾ ਨਿਯੁੱਕਤੀ ਪੱਤਰ ਸੌਂੀਪਆ ਗਿਆ।ਕੌਂਸਲਰ ਸਵ. ਗੁਰਦੀਪ ਸਿੰਘ ਪਹਿਲਵਾਨ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੇ ਜਾਣ ‘ਤੇ ਨਗਰ ਨਿਗਮ ਨੇ ਉਹਨਾਂ ਦੇ ਘਰ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਲਈ ਮਤਾ ਪਾਸ ਕਰਕੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਪ੍ਰਵਾਨਗੀ ਲਈ ਭੇਜਿਆ ਸੀ।ਸਰਕਾਰ ਦੀ ਪ੍ਰਵਾਨਗੀ ਉਪਰੰਤ ਉਨਾਂ ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਤਰਸ ਦੇ ਆਧਾਰ ‘ਤੇ ਕਲਰਕ ਦੀ ਨੌਕਰੀ ਦਾ ਨਿਯੁੱਕਤੀ ਪੱਤਰ ਦਿੱਤਾ ਗਿਆ ਹੈ।
              ਮੇਅਰ ਨੇ ਕਿਹਾ ਕਿ ਸਵ. ਗੁਰਦੀਪ ਸਿੰਘ ਪਹਿਲਵਾਨ ਸਮਾਜ ਸੇਵੀ ਸਨ।ਜਿਨ੍ਹਾਂ ਦੀ ਕੁੱਝ ਸਮਾਜ ਵਿਰੋਧੀ ਅਨਸਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ।ਜਿਸ ਨਾਲ ਅੰਮ੍ਰਿਤਸਰ ਸ਼ਹਿਰ ਅਤੇ ਕਾਂਗਰਸ ਪਾਰਟੀ ਨੂੰ ਬੜਾ ਧੱਕਾ ਲੱਗਾ ਸੀ।ਉਹਨਾਂ ਦੀ ਪੁੱਤਰੀ ਮਿਸ ਹਰਸਿਮਰਤ ਕੌਰ ਨੂੰ ਨਗਰ ਨਿਗਮ ਵੱਲੋਂ ਤਰਸ ਦੇ ਆਧਾਰ ‘ਤੇ ਜੋ ਨੌਕਰੀ ਦਾ ਨਿਯੁੱਕਤੀ ਪੱਤਰ ਦਿੱਤਾ ਗਿਆ ਹੈ, ਉਹ ਉਹਨਾਂ ਪ੍ਰਤੀ ਸ਼ਰਧਾਂਜਲੀ ਹੈ।
                ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਹੇਸ਼ ਖੰਨਾ, ਕੌਂਸਲਰ ਰਾਜਬੀਰ ਕੌਰ, ਸਕੱਤਰ ਰਜਿੰਦਰ ਸ਼ਰਮਾ, ਕਾਫੀ ਗਿਣਤੀ ‘ਚ ਕੌਂਸਲਰ ਅਤੇ ਸਵ. ਗੁਰਦੀਪ ਸਿੰਘ ਪਹਿਲਵਾਨ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …