ਐਕਸੀਅਨ ਵੱਲੋਂ ਵਿਭਾਗੀ ਕਾਰਵਾਈ ਜਾਰੀ
ਤਰਸਿੱਕਾ, ਰਈਆ (ਬਲਵਿੰਦਰ ਸੰਧੂ/ਕੰਵਲ ਜੋਧਾ ਨਗਰੀ) – ਪਿਛਲੇ ਦਿਨੀ 7 ਨਵੰਬਰ ਨੂੰ ਕਸਬਾ ਟਾਂਗਰਾ ਸਬ ਡਵੀਜ਼ਨ ਪੰਜਾਬ ਸਟੇਟ ਪਾਵਰ ਕਾਮ ਦੇ ਜੇ.ਈ. ਹਰਜਿੰਦਰ ਸਿੰਘ ਵੱਲੋਂ ਅਦਾਰਾ ਪਹਿਰੇਦਾਰ ਦੇ ਕਸਬਾ ਤਰਸਿੱਕਾ ਤੋਂ ਪੱਤਰਕਾਰ ਨੂੰ ਬਿਜਲੀ ਬੰਦ ਸੰਬੰਧੀ ਜਦੋਂ ਫੋਨ ਤੇ ਜਾਣਕਾਰੀ ਮੰਗੀ ਤਾਂ ਅੱਗੋਂ ਜੇ.ਈ. ਹਰਜਿੰਦਰ ਸਿੰਘ ਨੇ ਰਾਤ 10 ਵਜੇ ਆਪਣੇ ਹੁਲੜਪੁਣੇ ਨਾਲ ਬਦਸਲੂਕੀ ਕਰਦੇ ਹੋਏ ਜਿੱਥੇ ਮਰਜ਼ੀ ਵੇਖ ਲੈਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ, ਜਿਸ ਦੀ ਸ਼ਿਕਾਇਤ ਡੀ.ਐਸ.ਪੀ. ਅਮਨਦੀਪ ਕੌਰ ਜੰਡਿਆਲਾ ਗੁਰੂ ਨੂੰ ਲਿਖਤੀ ਦੇ ਕੇ ਜੇ.ਈ. ਵਿਰੁੱਧ ਕਾਰਵਾਈ ਕਰਨ ਦੀ ਮੰਗ ਪੱਤਰਕਾਰ ਭਾਈਚਾਰੇ ਨੇ ਕੀਤੀ । ਪਹਿਲਾਂ ਤਾਂ ਜੇ.ਈ. ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਮੈਂ ਇਹ ਜਿਹੀ ਕੋਈ ਵਧੀਕੀ ਕੀਤੀ ਹੋਏ।ਪਰ ਜਦੋਂ ਧਮਕੀਆਂ ਦੀ ਰਿਕਾਰਡਿੰਗ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਪੇਸ਼ ਕੀਤੀ ਗਈ ਤਾਂ ਮਾਮਲਾ ਗੰਭੀਰ ਹੁੰਦਾ ਹੋਇਆ ਵੇਖਦਿਆਂ।
ਜੇ.ਈ. ਹਰਜਿੰਦਰ ਸਿੰਘ ਨੇ ਪੱਤਰਕਾਰ ਭਾਈਚਾਰੇ ਅੱਗੇ ਝੁੱਕਦੇ ਹੋਏ ਡੀ.ਐਸ.ਪੀ. ਦਫਤਰ ਜੰਡਿਆਲਾ ਗੁਰੂ ਵਿੱਚ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਲਿਖਤੀ ਤੌਰ ਤੇ ਗਲਤੀ ਮੰਨੀ ਅਤੇ ਇਕੱਠੇ ਹੋਏ ਪੱਤਰਕਾਰ ਭਾਈਚਾਰੇ ਅਤੇ ਪਾਵਰ ਕਾਮ ਬਿਜਲੀ ਮਹਿਕਮੇ ਦੇ ਐਸ.ਡੀ.ਓ. ਟਾਂਗਰਾ ਦੀ ਮੌਜੂਦਗੀ ਵਿੱਚ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕਰਨ ਦਾ ਲਿਖਤੀ ਤੌਰ ਤੇ ਭਰੋਸਾ ਦਿੱਤਾ।ਇਸ ਤੋਂ ਉਪਰੰਤ ਕੋਈ ਹਰਜਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ਪਾਵਰਕਾਮ ਐਕਸੀਅਨ ਜੰਡਿਆਲਾ ਗੁਰੂ ਨੂੰ ਦਿੱਤੀ ਗਈ।ਐਕਸੀਅਨ ਪਰਮਜੀਤ ਸਿੰਘ ਜੰਡਿਆਲਾ ਗੁਰੂ ਨੇ ਪਾਵਰਕਾਮ ਦੇ ਅਧਿਕਾਰੀ ਜੇ.ਈ. ਹਰਜਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ਨੂੰ ਬਿਜਲੀ ਬੋਰਡ ਦੇ ਐਸ.ਡੀ.ਓ. ਬਚਿੱਤਰ ਸਿੰਘ ਟਾਂਗਰਾ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਅਤੇ 19 ਨਵੰਬਰ ਤੱਕ ਜਾਂਚ ਪੂਰੀ ਹੋਣ ਤੇ ਅਗਲੀ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਅੱਗੇ ਤੋਂ ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਡਿਊਟੀ ਕਰ ਰਹੇ ਮੁਲਾਜ਼ਮ ਵੱਲੋਂ ਕਿਸੇ ਵੀ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ ਤਾਂ ਕੋਈ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਪੱਤਰਕਾਰਾਂ ਭਾਈਚਾਰਾ ਮਾਝਾ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਵਾਈਸ ਪ੍ਰਧਾਨ ਕੁਲਦੀਪ ਸਿੰਘ ਭੁੱਲਰ, ਸਤਿੰਦਰ ਸਿੰਘ ਅਠਵਾਲ, ਗੁਰਪ੍ਰੀਤ ਸਿੰਘ ਗਿੱਲ, ਬਲਵਿੰਦਰ ਸਿੰਘ ਸੰਧੂ, ਕੁਲਵੰਤ ਸਿੰਘ, ਸਤਪਾਲ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਪਾਠਕ, ਕੰਵਲ ਜੋਧਾ ਨਗਰੀ, ਵਰਨ ਸੋਨੀ, ਹਰਿੰਦਰਪਾਲ ਸਿੰਘ, ਸਿਕੰਦਰ ਸਿੰਘ ਖਾਲਸਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮੁਖਬੈਨ ਸਿੰਘ, ਤਲਵਿੰਦਰ ਸਿੰਘ, ਜਗੀਰ ਸਿੰਘ ਸਰਜਾ ਆਦਿ ਹਾਜ਼ਿਰ ਸਨ।