Saturday, September 26, 2026

ਨਰੇਸ਼ ਪਨਿਆੜ ਨੇ ਸੰਭਾਲਿਆ ਬੀ.ਪੀ.ਈ.ਓ ਪਠਾਨਕੋਟ-2 ਦਾ ਚਾਰਜ਼

ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ 15 ਸੈਂਟਰ ਹੈਡ ਟੀਚਰਾਂ ਨੂੰ ਪ੍ਰਮੋਸ਼ਨ ਦੇ ਕੇ ਬੀ.ਪੀ.ਈ.ਓ ਨਿਯੁੱਕਤ ਕੀਤਾ ਗਿਆ ਹੈ।ਜਿਨ੍ਹਾਂ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ-2 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੱਲਾ ਦੇ ਸੈਂਟਰ ਹੈਡ ਟੀਚਰ ਨਰਸ਼ ਕੁਮਾਰ ਪਨਿਆੜ ਨੂੰ ਪ੍ਰਮੋਸ਼ਨ ਦੇ ਕੇ ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ-2 ਦਾ ਬੀ.ਪੀ.ਈ.ਓ ਬਣਾਇਆ ਗਿਆ ਸੀ।ਗੌਰਤਲਬ ਹੈ ਕਿ ਨਰੇਸ਼ ਕੁਮਾਰ ਪਨਿਆੜ ਈ.ਟੀ.ਯੂ ਦੇ ਪੰਜਾਬ ਉਪ ਪ੍ਰਧਾਨ ਵੀ ਹਨ।ਉਨ੍ਹਾਂ ਦੀ ਨਿਯੁੱਕਤੀ ‘ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।ਨਰੇਸ਼ ਪਨਿਆੜ ਵਲੋਂ ਅੱਜ ਬੀ.ਪੀ.ਈ.ਓ ਦਫਤਰ ਪਠਾਨਕੋਟ-2 ਪਹੁੰਚ ਕੇ ਆਪਣਾ ਚਾਰਜ਼ ਸੰਭਾਲ ਲਿਆ ਗਿਆ ਹੈ।ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ।
                  ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਅਤਿਆਧੁਨਿਕ ਤਕਨੀਕਾਂ ਨਾਲ ਲੈਸ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਉਚ ਯੋਗਤਾ ਪ੍ਰਾਪਤ ਸਟਾਫ ਕੰਮ ਕਰ ਰਿਹਾ ਹੈ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਥੇ ਮਿਲਣ ਵਾਲੀ ਮਿਆਰੀ ਸਿੱਖਿਆ ਅਤੇ ਸਹੂਲਤਾਂ ਦਾ ਫਾਇਦਾ ਲੈਣਾ ਚਾਹੀਦਾ ਹੈ।
                   ਇਸ ਮੌਕੇ ਤੇ ਬੀਪੀਈਓ ਪੰਕਜ ਅਰੋੜਾ, ਸਚਿਨ ਮਹਾਜਨ, ਸੰਜੀਵ ਕੁਮਾਰ ਅਕਾਉਂਟੈਂਟ, ਰਵੀਕਾਂਤ, ਮੁਕੇਸ਼ ਸਰਮਾ, ਰਮਨ ਕੁਮਾਰ, ਵਿਨੋਦ ਕੁਮਾਰ, ਨਰਿੰਦਰ ਸਿੰਘ, ਜੇ.ਪੀ ਸਿੰਘ, ਮਨੋਹਰ ਲਾਲ, ਹਰਪ੍ਰੀਤ ਪਰਮਾਰ, ਅਸ਼ਵਨੀ ਫੱਜੂਪੁਰ, ਓਂਕਾਰ ਸਿੰਘ, ਬਲਵਿੰਦਰ ਸਿੰਘ ਗਿੱਲ, ਰਾਜ ਕੁਮਾਰ, ਹਰਚਰਨ ਸਿੰਘ, ਰਜਿੰਦਰਜੀਤ ਸਿੰਘ, ਜਤਿੰਦਰ ਬੈਂਸ, ਸੰਜੀਵ ਗੁਪਤਾ, ਲਖਬੀਰ ਚੀਮਾ, ਸਰਬਰਿੰਦਰ ਸਿੰਘ, ਅਸ਼ੋਕ ਸ਼ਰਮਾ, ਸਹਿਲ ਬਾਵਾ, ਮਾਲਤੀ, ਬੀ.ਪੀ.ਈ.ਓ ਮਨਜੀਤ ਸਿੰਘ, ਮਹਿੰਦਰ ਪਾਲ, ਦੇਵੀ ਦਿਆਲ ਭੰਡਾਰੀ ਤੇ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …