Friday, April 10, 2026

ਅਨਮੋਲ ਗਗਨ ਮਾਨ ਖਿਲ਼ਾਫ ਦਲਿਤ ਆਗੂ ਦਰਸ਼ਨ ਕਾਂਗੜਾ ਨੇ ਪੁਲਿਸ ਨੂੰ ਦਰਜ਼ ਕਰਵਾਏ ਬਿਆਨ

ਜਿਲ੍ਹਾ ਪੁਲਿਸ ਮੁਖੀ 30 ਜੁਲਾਈ ਤੱਕ ਐਸ.ਸੀ ਕਮਿਸ਼ਨ ਨੂੰ ਪੇਸ਼ ਕਰਨਗੇ ਰਿਪੋਰਟ

ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) -ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਆਗੂ ਗਗਨਦੀਪ ਕੌਰ ਮਾਨ ਉਰਫ ਅਨਮੋਲ ਗਗਨ ਵਲੋਂ ਸਵਿਧਾਨ ਪ੍ਰਤੀ ਕੀਤੀ ਟਿਪਣੀ ਦਾ ਮਾਮਲਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ, ਜੋ ਆਮ ਆਦਮੀ ਪਾਰਟੀ ਅਤੇ ਅਨਮੋਲ ਗਗਨ ਮਾਨ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ।ਪੰਜਾਬ ਦੀ ਉਘੀ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਅਨਮੋਲ ਗਗਨ ਮਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਨੂੰ ਜੋ ਸ਼ਿਕਾਇਤ ਦਿੱਤੀ ਗਈ ਸੀ।ਇਸ ਸਬੰਧੀ ਐਸ.ਸੀ ਕਮਿਸ਼ਨ ਵਲੋਂ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਨੂੰ ਨੋਟਿਸ ਜਾਰੀ ਕਰਦਿਆਂ 30 ਜੁਲਾਈ ਤੋਂ ਪਹਿਲਾਂ ਅਨਮੋਲ ਗਗਨ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।ਇਸ ਕਾਰਵਾਈ ਨੂੰ ਅੱਗੇ ਵਧਾਉਦਿਆਂ ਪੁਲਿਸ ਪ੍ਰਸ਼ਾਸ਼ਨ ਵਲੋਂ ਥਾਣਾ ਸਿਟੀ 1 ਸੰਗਰੂਰ ਵਿਖੇ ਸ਼ਿਕਾਇਤ ਕਰਤਾ ਸੀਨੀਅਰ ਦਲਿਤ ਆਗੂ ਦਰਸ਼ਨ ਸਿੰਘ ਕਾਂਗੜਾ ਦੇ ਅੱਜ ਬਿਆਨ ਦਰਜ਼ ਕਰ ਲਏ ਹਨ।ਜਿਸ ਕਾਰਨ ਅਨਮੋਲ ਗਗਨ ਮਾਨ ਦੀਆਂ ਮੁਸ਼ਕਲਾਂ ਚ ਹੋਰ ਵਾਧਾ ਹੁੰਦਾ ਨਜਰ ਆ ਰਿਹਾ ਹੈ।
                  ਦਰਸ਼ਨ ਕਾਂਗੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗਗਨ ਮਾਨ ਵਲੋਂ ਸੰਵਿਧਾਨ ਪ੍ਰਤੀ ਕੀਤੀ ਭੱਦੀ ਟਿੱਪਣੀ ਨੂੰ ਅੱਜ 12 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ।ਪ੍ਰੰਤੂ ਆਪ ਮੁਖੀ ਅਰਵਿੰਦ ਕੇਜਰੀਵਾਲ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੀ ਚੁੱਪੀ ਨਹੀਂ ਤੋੜੀ।ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਸਿਰਫ਼ ਗਗਨ ਮਾਨ ਹੀ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਪੁਰੀ ਆਮ ਆਦਮੀ ਪਾਰਟੀ ਹੀ ਸੰਵਿਧਾਨ ਅਤੇ ਦੇਸ਼ ਵਿਰੋਧੀ ਹੈ।
                 ਇਸ ਮੌਕੇ ਸੰਗਠਨ ਦੇ ਸਰਪੰਚ ਅਵਤਾਰ ਸਿੰਘ, ਸੁਖਪਾਲ ਸਿੰਘ ਭੰਮਾਬੰਦੀ, ਰਣਜੀਤ ਸਿੰਘ ਹੈਪੀ, ਡਾ. ਬਲਵੰਤ ਸਿੰਘ ਗੁੰਮਟੀ, ਚਮਕੌਰ ਸਿੰਘ, ਰਾਜਪਾਲ ਰਾਜੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …